ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੇ ਸੁੰਬਾ ਟਾਪੂ ਵਿਚ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸੁੰਬਾ ਟਾਪੂ ਦੇ ਦੱਖਣੀ ਤੱਟ 'ਤੇ ਮੰਗਲਵਾਰ ਸਵੇਰੇ 5.9 ਦੀ ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਦਾ ਕੇਂਦਰ ਸੁੰਬਾ ਤੋਂ ਕਰੀਬ 40 ਕਿਲੋਮੀਟਰ ਦੀ ਦੂਰੀ 'ਤੇ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੀ ਡੂੰਘਾਈ ਵਿਚ ਕੇਂਦਰਿਤ ਸੀ। ਹਾਲੇ ਤੱਕ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।
ਸੁੰਬਾ ਟਾਪੂ ਵਿਚ ਕਰੀਬ 750,000 ਲੋਕ ਰਹਿੰਦੇ ਹਨ। ਸੁੰਬਾ ਸੁਲਾਵੇਸੀ ਟਾਪੂ ਦੇ 1,600 ਕਿਲੋਮੀਟਰ ਦੱਖਣ ਵਿਚ ਸਥਿਤ ਹੈ। ਸੁਲਾਵੇਸੀ ਵਿਚ ਸ਼ੁੱਕਰਵਾਰ ਨੂੰ ਆਏ ਭੂਚਾਲ ਅਤੇ ਸੁਨਾਮੀ ਕਾਰਨ 800 ਤੋਂ ਜ਼ਿਆਦਾ ਲੋਕ ਮਾਰੇ ਗਏ। ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਭੂਚਾਲ ਪ੍ਰਭਾਵਿਤ ਕਈ ਇਲਾਕੇ ਅਜਿਹੇ ਹਨ ਜਿੱਥੇ ਬਚਾਅ ਟੀਮਾਂ ਪਹੁੰਚ ਨਹੀਂ ਪਾਈਆਂ ਹਨ।
ਬਹਿਰੀਨ 'ਚ ਇਮਾਰਤ ਦੀ ਛੱਤ ਤੋਂ ਡਿੱਗ ਕੇ ਭਾਰਤੀ ਦੀ ਮੌਤ
NEXT STORY