ਵਾਸ਼ਿੰਗਟਨ (ਯੂ. ਐੱਨ. ਆਈ.) : ਅਮਰੀਕੀ ਸੂਬੇ ਅਲਾਸਕਾ ’ਚ ਮੰਗਲਵਾਰ ਤੜਕੇ (ਭਾਰਤੀ ਸਮੇਂ ਮੁਤਾਬਕ) 5.6 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਭੂਚਾਲ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ। ਹਾਲਾਂਕਿ, ਇਸ ਭੂਚਾਲ ਕਾਰਨ ਕਿਸੇ ਕਿਸਮ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਉਧਰ, ਨਿਊ ਹੈਂਪਸ਼ਾਇਰ ਦੇ ਯਾਰਕ ਕਾਉਂਟੀ ਸੂਬੇ ਵਿਚ ਵੀ 3.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੱਗੇ। ਦੂਜੇ ਪਾਸੇ, ਪੋਰਟ ਵਿਲਾ ਦੇ ਵਾਨੂਆਟੂ ’ਚ ਵੀ 5.3 ਤੀਬਰਤਾ ਦਾ ਭੂਚਾਲ ਆਇਆ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦੀ ਵਾਪਸੀ ਦਾ ਭਾਰਤੀ ਵਿਦਿਆਰਥੀਆਂ 'ਤੇ ਪੈਣ ਲੱਗਾ ਅਸਰ, ਛੱਡਣੀ ਪੈ ਰਹੀ ਪਾਰਟ ਟਾਈਮ ਨੌਕਰੀ
NEXT STORY