ਬੁਢਲਾਡਾ (ਮਨਜੀਤ) : ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿਚ ਰਿਕਾਰਡਤੋੜ ਜਿੱਤ ਨੂੰ ਲੈ ਕੇ ਬੁਢਲਾਡਾ ਵਿਖੇ ਭਾਜਪਾਈਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਨਾਲ ਭੰਗੜੇ ਪਾਏ ਗਏ।ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਸੂਬਿਆਂ ਦੇ ਲੋਕਾਂ ਨੇ ਭਾਜਪਾ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਵਿਚ ਵੱਡਾ ਭਰੋਸਾ ਜਤਾਇਆ ਹੈ।ਕੇਂਦਰ ਸਰਕਾਰ ਦੇਸ਼ ਨੂੰ ਪ੍ਰਗਤੀ ਅਤੇ ਤਰੱਕੀ ਵੱਲ ਲੈ ਕੇ ਜਾ ਰਹੀ ਹੈ ਅਤੇ ਜਿਹੜੇ ਸੂਬਿਆਂ ਵਿਚ ਭਾਜਪਾ ਦੀ ਸਰਕਾਰ ਹੈ।ਉਹ ਸੂਬੇ ਤਰੱਕੀ ਦੇ ਰਾਹ ਤੇ ਹਨ।ਭਾਜਪਾ ਦੀ ਜਿੱਤ ਨੂੰ ਲੈ ਕੇ ਲੱਡੂ ਵੰਡ ਕੇ ਗੁਲਾਲ ਖੇਡਿਆ।
ਸੀਨੀਅਰੀ ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕ ਅਜਿਹੀ ਵਿਚਾਰਧਾਰਾ ਹੈ। ਜਿਸ ਵਿਚ ਦੇਸ਼ ਅਤੇ ਦੂਜੇ ਸੂਬਿਆਂ ਦੇ ਲੋਕਾਂ ਨੇ ਯਕੀਨ, ਵਿਸ਼ਵਾਸ਼ ਪ੍ਰਗਟਾਇਆ ਹੈ। ਪੱਛਮੀ ਬੰਗਾਲ ਸਮੇਤ 3 ਸੂਬੇ ਜਿੱਤ ਕੇ ਭਾਜਪਾ ਨੇ ਸਿਰਫ ਇਕ ਰਿਕਾਰਡ ਹੀ ਨਹੀਂ ਬਣਾਇਆ ਬਲਕਿ ਦੱਸ ਦਿੱਤਾ ਹੈ ਕਿ ਭਾਜਪਾ ਲੋਕਾਂ ਅਤੇ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰਜ ਤੇ ਹੁਣ ਭਾਜਪਾ ਪੰਜਾਬ ਜਿੱਤੇਗੀ ਕਿਉਂਕਿ ਪੰਜਾਬ ਵਿਕਾਸ ਪੱਖੋਂ ਬਹੁਤ ਪੱਛੜ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਗਗਨਦੀਪ ਸ਼ਰਮਾ, ਮੰਡਲ ਪ੍ਰਧਾਨ ਕੁਸ਼ਦੀਪ ਸ਼ਰਮਾ, ਭਾਜਪਾ ਆਗੂ ਸੂਬੇਦਾਰ ਭੋਲਾ ਸਿੰਘ,ਰਾਕੇਸ਼ ਜੈਨ, ਦਵਿੰਦਰ ਦਰਜੀ ਤੋਂ ਇਲਾਵਾ ਹੋਰ ਵੀ ਭਾਜਪਾ ਆਗੂਆਂ ਨੇ ਲੱਡੂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਪੰਜਾਬ ਪੁਲਸ ਦਾ ਮੁਲਾਜ਼ਮ ਹੀ ਹੋ ਗਿਆ ਫ਼ਰਾਰ! ਭਾਲ 'ਚ ਵੱਜ ਰਹੇ ਛਾਪੇ, ਹੈਰਾਨ ਕਰੇਗਾ ਕਾਰਾ
NEXT STORY