ਕਾਹਿਰਾ (ਭਾਸ਼ਾ) : ਮਿਸਰ ਦੀ ਰਾਜਧਾਨੀ ਕਾਹਿਰਾ ਤੋਂ 100 ਕਿਲੋਮੀਟਰ ਦੱਖਣ ਵਿਚ ਸਥਿਤ ਅਤਫਿਹ ਸ਼ਹਿਰ ਨੇੜੇ ਇਕ ਟਰੱਕ ਦੇ ਮਿੰਨੀ ਬੱਸ ਨਾਲ ਟਕਰਾ ਜਾਣ ਕਾਰਨ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਪਾਕਿ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਇਮਰਾਨ ਖਾਨ, ਭਰੋਸੇ ਦੀ ਵੋਟ 'ਚ ਹਾਸਲ ਕੀਤੀ ਜਿੱਤ
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਨੀਲ ਨਦੀ ਦੇ ਪੂਰਬੀ ਤੱਟ ’ਤੇ ਸਥਿਤ ਇਕ ਰਾਜਮਾਰਗ ਦੇ ਨੇੜੇ ਸ਼ੁੱਕਰਵਾਰ ਨੂੰ ਵਾਪਰਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਦਾ ਟਾਇਰ ਫੱਟ ਗਿਆ, ਜਿਸ ਕਾਰਨ ਉਹ ਪਲਟ ਗਿਆ ਅਤੇ ਮਿੰਨੀ ਬੱਸ ਨਾਲ ਜਾ ਟਕਰਾਇਆ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਇਕ ਅਜਿਹਾ ਦੇਸ਼ ਜਿਥੇ ਇਕ ਵੀ ਅਪਰਾਧੀ ਨਹੀ, ਜੇਲ੍ਹਾਂ ਬੰਦ ਹੋਣ ਕੰਢੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਇਮਰਾਨ ਖਾਨ, ਭਰੋਸੇ ਦੀ ਵੋਟ 'ਚ ਹਾਸਲ ਕੀਤੀ ਜਿੱਤ
NEXT STORY