ਦੁਬਈ— ਮੁਸਲਿਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਈਦ ਅੱਜ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਹਰ ਕੋਈ ਤਿਉਹਾਰ ਦੇ ਜਸ਼ਨ 'ਚ ਡੁੱਬਿਆ ਹੋਇਆ ਹੈ। ਈਦ ਦੇ ਦਿਨ ਲੋਕ ਨਵੇਂ-ਨਵੇਂ ਕੱਪੜੇ ਪਹਿਨ ਕੇ ਅੱਲ੍ਹਾ ਦੀ ਇਬਾਦਤ ਕਰਦੇ ਹਨ ਤੇ ਆਪਣੇ ਰਿਸ਼ਤੇਦਾਰਾਂ-ਦੋਸਤਾਂ ਦੇ ਘਰ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ 5 ਬਹੁਤ ਸੋਹਣੀਆਂ ਮਸਜਿਦਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਲੱਖਾਂ ਲੋਕ ਇਕੱਠੇ ਬੈਠ ਕੇ ਨਮਾਜ਼ ਅਦਾ ਕਰ ਸਕਦੇ ਹਨ।
ਕਜ਼ਾਕਿਸਤਾਨ ਦੀ ਨੂਰ ਅਸਥਾਨਾ ਮਸਜਿਦ-
ਕਜ਼ਾਕਿਸਤਾਨ ਦੀ ਨੂਰ ਅਸਥਾਨਾ ਮਸਜਿਦ ਦਾ ਨਿਰਮਾਣ ਸਾਲ 2008 'ਚ ਹੋਇਆ ਸੀ। ਇਸ ਮਸਜਿਦ ਨੂੰ ਬਣਾਉਣ 'ਚ ਕੱਚ ਦੀ ਵਧੇਰੇ ਵਰਤੋਂ ਕੀਤੀ ਗਈ ਸੀ, ਜੋ ਇਸ ਨੂੰ ਹੋਰ ਵੀ ਸੋਹਣਾ ਬਣਾਉਂਦਾ ਹੈ। ਮਸਜਿਦ ਦਾ ਰੰਗ ਸੁਨਹਿਰਾ ਹੈ। ਇਹ ਸੈਂਟਰਲ ਏਸ਼ੀਆ ਦੀ ਸਭ ਤੋਂ ਵੱਡੀ ਮਸਜਿਦ ਹੈ।
ਆਬੂ ਧਾਬੀ ਦੀ ਸ਼ੇਖ ਜੈਯਦ ਗ੍ਰੈਂਡ ਮਸਜਿਦ-
ਸ਼ੇਖ ਜੈਯਦ ਆਬੂ ਧਾਬੀ ਦੀ ਸਭ ਤੋਂ ਵੱਡੀ ਮਸਜਿਦ ਹੈ। ਮਸਜਿਦ ਦੇ ਗੁੰਬਦ ਇਸ ਨੂੰ ਹੋਰ ਵੀ ਦਿਲ ਖਿੱਚਵਾਂ ਬਣਾਉਂਦੇ ਹਨ। ਮਸਜਿਦ 'ਚ ਕੁੱਲ 82 ਗੁੰਬਦ ਹਨ। ਇਸ ਮਸਜਿਦ ਨੂੰ ਬਣਾਉਣ 'ਚ 600 ਮਿਲੀਅਨ ਡਾਲਰ ਖਰਚ ਕੀਤੇ ਗਏ ਹਨ। ਸਾਲ 2007 'ਚ ਬਣੀ ਇਸ ਮਸਜਿਦ ਨੂੰ ਬਣਾਉਣ 'ਚ 11 ਸਾਲ ਲੱਗੇ ਸਨ।
ਇਸਤਾਂਬੁਲ ਦੀ ਸੁਲਤਾਨ ਅਹਿਮਦ ਮਸਜਿਦ-
ਇਸਤਾਂਬੁਲ ਦੀ ਇਸ ਮਸਜਿਦ ਨੂੰ ਬਲੂ ਮਸਜਿਦ ਵੀ ਕਿਹਾ ਜਾਂਦਾ ਹੈ ਕਿਉਂਕਿ ਮਸਜਿਦ ਦੇ ਗੁੰਬਦਾਂ 'ਚ ਨੀਲੇ ਰੰਗ ਦੀਆਂ ਟਾਈਲਾਂ ਲੱਗੀਆਂ ਹੋਈਆਂ ਹਨ। ਇਸ ਦਾ ਇਤਿਹਾਸ ਕਾਫੀ ਪੁਰਾਣਾ ਹੈ। ਮਸਜਿਦ ਨੂੰ ਆਟੋਮਨ ਐਂਪਾਇਰ ਖਿਲਾਫਤ ਉਸਮਾਨੀਆ ਦੇ ਦੌਰ 'ਚ 1609 'ਚ ਬਣਾਇਆ ਗਿਆ ਸੀ।
ਲਾਹੌਰ ਦੀ ਬਾਦਸ਼ਾਹੀ ਮਸਜਿਦ-
ਬਾਦਸ਼ਾਹੀ ਮਸਜਿਦ ਪਾਕਿਸਤਾਨ ਦੇ ਲਾਹੌਰ 'ਚ ਸਥਿਤ ਹੈ। ਇਸ ਮਸਜਿਦ ਨੂੰ 1673 'ਚ ਮੁਗਲ ਸਮਰਾਟ ਔਰੰਗਜ਼ੇਬ ਨੇ ਬਣਵਾਇਆ ਸੀ। ਇਹ ਮਸਜਿਦ ਮੁਗਲ ਕਾਲ ਦੀ ਸੁੰਦਰਤਾ ਦਾ ਪ੍ਰਮਾਣ ਹੈ। ਪਾਕਿਸਤਾਨ ਦੀ ਇਸ ਦੂਜੀ ਸਭ ਤੋਂ ਵੱਡੀ ਮਸਜਿਦ 'ਚ ਇਕੋ ਸਮੇਂ 55000 ਹਜ਼ਾਰ ਲੋਕ ਨਮਾਜ਼ ਅਦਾ ਕਰ ਸਕਦੇ ਹਨ।
ਸਾਊਦੀ ਅਰਬ ਦੀ ਮਸਜਿਦ-ਏ-ਨਬਵੀ-
ਮਸਜਿਦ-ਏ-ਨਬਵੀ ਮਸਜਿਦ ਸਾਊਦੀ ਅਰਬ ਦੇ ਸ਼ਹਿਰ ਮਦੀਨਾ 'ਚ ਹੈ। ਇਸ ਮਸਜਿਦ ਨੂੰ ਦੁਨੀਆ ਦੀ ਸਭ ਤੋਂ ਸੋਹਣੀਆਂ ਮਸਜਿਦਾਂ 'ਚ ਗਿਣਿਆ ਜਾਂਦਾ ਹੈ। ਇਸ 'ਚ 10,00,000 ਲੋਕ ਇਕੱਠੇ ਨਮਾਜ਼ ਪੜ੍ਹ ਸਕਦੇ ਹਨ।
ਇੰਗਲੈਂਡ : ਹਵਾਈ ਅੱਡੇ 'ਤੇ ਹਥਿਆਰਬੰਦ ਵਿਅਕਤੀ ਕਾਰਨ ਮਚਿਆ ਹੜਕੰਪ
NEXT STORY