ਡਾਲੀਆਨ (ਵਾਰਤਾ) : ਚੀਨ ਵਿਚ ਲਿਓਨਿੰਗ ਸੂਬੇ ਦੇ ਡਾਲੀਆਨ ਸ਼ਹਿਰ ਵਿਚ ਸ਼ਨੀਵਾਰ ਤੜਕੇ ਇਕ ਇਰਾਇਸ਼ੀ ਇਮਾਰਤ ਵਿਚ ਤਰਲ ਗੈਸ ਸਿਲੰਡਰ ਲੀਕ ਹੋਣ ਨਾਲ ਹੋਏ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਨਿਊਯਾਰਕ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲਸ ਤੁਰੰਤ ਮੌਕੇ ’ਤੇ ਪੁੱਜੀ। ਕਈ ਘੰਟਿਆਂ ਦੀ ਕੋਸ਼ਿਸ਼ ਦੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਹੁਣ ਤੱਕ ਘਟਨਾ ਵਿਚ 8 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਜ਼ਖ਼ਮੀਆਂ ਨੂੰ ਸਥਾਨਕ ਹਪਸਤਾਲਾਂ ਵਿਚ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੇ ਦੱਸਿਆ ਕਿ ਇਮਾਰਤ ਨੂੰ ਖਾਲ੍ਹੀ ਕਰਾ ਲਿਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕੀ ਰੈਪਰ ਨੇ ਸਿਰ ’ਤੇ ਲਗਵਾਏ ਸੋਨੇ ਦੇ ਵਾਲ, ਜੁਲਫ਼ਾਂ ਦੀ ਜਗ੍ਹਾ ਲਹਿਰਾਉਂਦਾ ਹੈ ਜੰਜ਼ੀਰਾਂ (ਤਸਵੀਰਾਂ)
ਕੌਮਾਂਤਰੀ ਸਾਈਬਰ ਅਪਰਾਧ ਲਈ ਕੈਨੇਡੀਅਨ ਵਿਅਕਤੀ ਨੂੰ 140 ਮਹੀਨਿਆਂ ਦੀ ਹੋਈ ਜੇਲ੍ਹ
NEXT STORY