ਵਾਸ਼ਿੰਗਟਨ : ਅਮਰੀਕਾ ਦੇ ਰੈਪਰ ਡੈਨ ਸੁਰ ਨੇ ਹੇਅਰ ਟਰਾਂਸਪਲਾਂਟ ਕਰਵਾਇਆ ਹੈ। ਉਸ ਦੇ ਵਾਲਾਂ ਦੀ ਥਾਂ ਸਰਜਰੀ ਕਰਵਾ ਕੇ ਸਿਰ ’ਤੇ ਸੋਨੇ ਦੀਆਂ ਚੇਨਾਂ ਲਗਵਾਈਆਂ ਹਨ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਡੈਨ ਦਾ ਦਾਅਵਾ ਹੈ ਕਿ ਅਜਿਹਾ ਕਰਵਾਉਣ ਵਾਲਾ ਉਹ ਦੁਨੀਆ ਦਾ ਪਹਿਲਾ ਸਖ਼ਸ ਹੈ।
ਇਹ ਵੀ ਪੜ੍ਹੋ: ਤਾਲਿਬਾਨੀ ਲੜਾਕਿਆਂ ਨੇ ਅਮਰੀਕੀ ਫ਼ੌਜ ਦੇ ਜਹਾਜ਼ ’ਤੇ ਪਾਈ ਪੀਂਘ, ਝੂਟੇ ਲੈਂਦਿਆਂ ਦੀ ਵੀਡੀਓ ਵਾਇਰਲ
ਇਕ ਅੰਗ੍ਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਡੈਨ ਨੇ ਸਰਜਰੀ ਜ਼ਰੀਏ ਪਹਿਲਾਂ ਆਪਣੇ ਸਾਰੇ ਵਾਲ ਹਟਵਾਏ ਅਤੇ ਫਿਰ ਇਸ ਦੇ ਬਾਅਦ ਉਸ ਨੇ ਮੱਥੇ ’ਤੇ ਹੁੱਕ ਲਗਵਾ ਕੇ ਸੋਨੇ ਦੀਆਂ ਚੇਨਾਂ ਲਗਵਾਈਆਂ। ਡੇਨ ਦੇ ਸਿਰ ’ਤੇ ਲਟਕਦੀਆਂ ਇਨ੍ਹਾਂ ਗੋਲਡਨ ਚੇਨਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਰੈਪਰ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਅਜਿਹੀ ਕਿਸੇ ਚੀਜ਼ ਨੂੰ ਕਰਨ ਦੀ ਯੋਜਨਾ ਬਣਾ ਰਿਹਾ ਸੀ, ਜਿਸ ਨਾਲ ਉਹ ਦੂਜਿਆਂ ਤੋਂ ਵੱਖ ਨਜ਼ਰ ਆਏ। ਡੈਨ ਮੁਤਾਬਕ ਦੁਨੀਆ ਵਿਚ ਅਜਿਹਾ ਹੇਅਰ ਟਰਾਂਸਪਲਾਂਟ ਯਾਨੀ ਮੇਕਓਵਰ ਕਰਾਉਣ ਵਾਲਾ ਉਹ ਪਹਿਲਾ ਸ਼ਖ਼ਸ ਹੈ। ਇਸ ਸਰਜਰੀ ਤੋਂ ਬਾਅਦ ਇੰਸਟਾਗ੍ਰਾਮ ’ਤੇ ਉਸ ਦੇ ਫਾਲੋਅਰਜ਼ ਵੱਧ ਗਏ ਹਨ।
ਇਹ ਵੀ ਪੜ੍ਹੋ: ਤਾਲਿਬਾਨ ਸਰਕਾਰ ਕੌਮਾਂਤਰੀ ਭਾਈਚਾਰੇ ਅਤੇ ਅਮਰੀਕਾ ਦੀਆਂ ਉਮੀਦਾਂ ਮੁਤਾਬਕ ਨਹੀਂ: ਬਾਈਡੇਨ ਪ੍ਰਸ਼ਾਸਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਸਰਕਾਰ ਕੌਮਾਂਤਰੀ ਭਾਈਚਾਰੇ ਅਤੇ ਅਮਰੀਕਾ ਦੀਆਂ ਉਮੀਦਾਂ ਮੁਤਾਬਕ ਨਹੀਂ: ਬਾਈਡੇਨ ਪ੍ਰਸ਼ਾਸਨ
NEXT STORY