ਪੇਸ਼ਾਵਰ- ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ 'ਚ ਹੜ੍ਹ 'ਚ ਇਕ ਗੱਡੀ ਦੇ ਵਹਿਣ ਨਾਲ ਉਸ 'ਚ ਸਵਾਰ ਇਕ ਪਰਿਵਾਰ ਦੇ ਅੱਠ ਲੋਕਾਂ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਹਾਦਸਾ ਪ੍ਰਾਂਤ ਦੇ ਆਵਾਰਾਨ ਜ਼ਿਲ੍ਹੇ 'ਚ ਉਦੋਂ ਹੋਇਆ ਜਦੋਂ ਡਰਾਈਵਰ ਨੇ ਗੱਡੀ ਨੂੰ ਪਹਾੜੀ ਇਲਾਕੇ 'ਚ ਪਾਣੀ ਨਾਲ ਭਰੀ ਸੜਕ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ ਅਤੇ ਗੱਡੀ ਡੂੰਘੀ ਖੱਡ 'ਚ ਵਹਿ ਗਈ।
ਇਹ ਵੀ ਪੜ੍ਹੋ- ਰੂਸ ਤੋਂ ਪਾਕਿਸਤਾਨ ਆਈ 40 ਹਜ਼ਾਰ ਟਨ ਕਣਕ ਚੋਰੀ, 67 ਸੀਨੀਅਰ ਅਧਿਕਾਰੀ ਹੋਏ ਮੁਅੱਤਲ
ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ 'ਚ ਦੋ ਬਜ਼ੁਰਗਾਂ ਅਤੇ ਛੇ ਬੱਚੇ ਸ਼ਾਮਲ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਿੰਨ ਨਾਬਾਲਗ ਲੜਕੀਆਂ ਅਤੇ ਤਿੰਨ ਲੜਕੇ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਹਾਦਸਾ ਆਵਾਰਾਨ ਜ਼ਿਲ੍ਹੇ ਦੇ ਝਾਓ ਇਲਾਕੇ 'ਚ ਹੋਇਆ ਜਿਥੇ ਸ਼ੁੱਕਰਵਾਰ ਤੋਂ ਹੀ ਭਾਰੀ ਮੀਂਹ ਪੈ ਰਹੀ ਸੀ।
ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਅੱਤਵਾਦੀ ਗਤੀਵਿਧੀ 'ਚ ਸ਼ਾਮਲ ਬ੍ਰਿਟਿਸ਼ ਮੁਸਲਿਮ ਦੋਸ਼ੀ ਕਰਾਰ, ਜਲਦ ਹੋਵੇਗੀ ਸਜ਼ਾ
NEXT STORY