ਵੁਹਾਨ (ਏਜੰਸੀ)- ਮੱਧ ਚੀਨ ਦੇ ਹੁਬੇਈ ਸੂਬੇ 'ਚ ਚਾਕੂ ਨਾਲ ਕੀਤੇ ਹਮਲੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਨਹੂਆ ਨਿਊਜ਼ ਏਜੰਸੀ ਅਨੁਸਾਰ ਹਮਲਾਵਰ 53 ਸਾਲਾ ਵਿਅਕਤੀ ਜਿਸਦਾ ਉਪਨਾਮ ਲੂ ਹੈ, ਕਥਿਤ ਤੌਰ 'ਤੇ ਮਾਨਸਿਕ ਬਿਮਾਰੀ ਤੋਂ ਪੀੜਤ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਪੂਆ ਨਿਊ ਗਿਨੀ 'ਚ ਖਿਸਕੀ ਜ਼ਮੀਨ, 100 ਤੋਂ ਵੱਧ ਲੋਕਾਂ ਦੀ ਮੌਤ
ਉਸ ਨੇ ਜ਼ਿਆਓਗਾਨ ਸ਼ਹਿਰ ਦੇ ਜ਼ਿਆਓਵੂ ਟਾਊਨਸ਼ਿਪ ਵਿਚ ਵੀਰਵਾਰ ਸਵੇਰੇ ਅੱਠ ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਇਕ ਹੋਰ ਨੂੰ ਜ਼ਖ਼ਮੀ ਕਰ ਦਿੱਤਾ।
ਜ਼ਖਮੀ ਵਿਅਕਤੀ ਨੂੰ ਜਾਨਲੇਵਾ ਜ਼ਖ਼ਮ ਨਹੀਂ ਲੱਗੇ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
7 ਅਕਤੂਬਰ ਨੂੰ ਮਾਰੇ ਗਏ 3 ਹੋਰ ਬੰਧਕਾਂ ਦੀਆਂ ਲਾਸ਼ਾਂ ਗਾਜ਼ਾ ਤੋਂ ਬਰਾਮਦ: ਇਜ਼ਰਾਈਲੀ ਫੌਜ
NEXT STORY