ਇਸਲਾਮਾਬਾਦ– ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਪੌਸ਼ ਇਲਾਕੇ ’ਚ ਇਕ ਬਜ਼ੁਰਗ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਫਲੈਟ ਦੇ ਅੰਦਰ ਅਤੇ ਬਾਹਰ 70 ਸਾਲਾ ਵਿਅਕਤੀ ਦੀ ਲਾਸ਼ ਦੇ ਟੁਕੜੇ ਖਿੱਲਰੇ ਹੋਏ ਮਿਲੇ ਹਨ। ਮੌਕੇ ’ਤੇ ਡੂੰਘੀ ਨੀਂਦ ’ਚ ਮਿਲੀ ਇਕ ਔਰਤ ਨੂੰ ਮੁੱਖ ਸ਼ੱਕੀ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕਰਾਚੀ ਪੁਲਸ ਦੇ ਸੀਨੀਅਰ ਪੁਲਸ ਅਧਿਕਾਰੀ ਜ਼ੁਬੈਰ ਨਜ਼ੀਰ ਸ਼ੇਖ ਨੇ ਦੱਸਿਆ ਕਿ ਸਦਰ ਇਲਾਕੇ ਵਿਚ ਇਕ ਅਪਾਰਟਮੈਂਟ ਦੇ ਫਲੈਟ ਕੋਲ ਮਨੁੱਖੀ ਹੱਥਾਂ ਦੇ ਟੁਕੜੇ ਦੇਖੇ ਗਏ। ਜਦੋਂ ਪੁਲਸ ਟੀਮ ਨੇ ਪਹੁੰਚ ਕੇ ਫਲੈਟ ਖੋਲ੍ਹਿਆ ਤਾਂ ਉਨ੍ਹਾਂ ਨੂੰ 45 ਸਾਲਾ ਔਰਤ ਗੂੜ੍ਹੀ ਨੀਂਦ ’ਚ ਮਿਲੀ। ਜਿਥੇ ਉਹ ਪਈ ਸੀ, ਉਸ ਦੇ ਆਲੇ-ਦੁਆਲੇ ਅਤੇ ਫਲੈਟ ਵਿਚ ਮਨੁੱਖੀ ਅੰਗ ਖਿੱਲਰੇ ਹੋਏ ਮਿਲੇ। ਪੁਲਸ ਨੇ ਔਰਤ ਦੀ ਪਛਾਣ ਨਹੀਂ ਦੱਸੀ ਹੈ।
ਇਹ ਵੀ ਪੜ੍ਹੋ : ਹਰ ਸ਼ੁੱਕਰਵਾਰ ਲਾੜੀ ਬਣਦੀ ਹੈ ਹੀਰਾ ਜੀਸ਼ਾਨ, ਬੇਹੱਦ ਦਿਲਚਸਪ ਹੈ ਮਾਮਲਾ
ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਇਸੇ ਹਫ਼ਤੇ ਵਾਪਰੀ ਹੈ। ਸ਼ੇਖ ਨੇ ਦੱਸਿਆ ਕਿ ਮੌਕੇ ਤੋਂ ਔਰਤ ਦੇ ਖੂਨ ਨਾਲ ਲੱਥਪੱਥ ਕੱਪੜੇ ਅਤੇ ਸਰੀਰ ਕੱਟਣ ਲਈ ਵਰਤੇ ਗਏ ਸੰਦ ਮਿਲੇ ਹਨ। ਔਰਤ ਨੇ ਪੁੱਛ-ਗਿੱਛ ਦੌਰਾਨ ਮਰਨ ਵਾਲੇ ਨੂੰ ਪਹਿਲਾਂ ਪਤੀ ਮੁਹੰਮਦ ਸੋਹੇਲ ਦੱਸਿਆ, ਬਾਅਦ ਵਿਚ ਉਸ ਨੇ ਦੱਸਿਆ ਕਿ ਉਹ ਵਿਅਕਤੀ ਉਸ ਦਾ ਰਿਸ਼ਤੇਦਾਰ ਸੀ। ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਔਰਤ ਨਸ਼ੇ ਦੀ ਹਾਲਤ 'ਚ ਸੀ। ਰਸਾਇਣਕ ਦਵਾਈਆਂ ਦਾ ਉਸ 'ਤੇ ਡੂੰਘਾ ਅਸਰ ਸੀ। ਸ਼ੇਖ ਨੇ ਕਿਹਾ ਕਿ ਪੁੱਛ-ਗਿੱਛ ਦੌਰਾਨ ਔਰਤ ਦਾ ਸ਼ਾਂਤ ਰਹਿਣਾ 'ਹੈਰਾਨੀਜਨਕ' ਸੀ। ਗੁਆਂਢੀਆਂ ਨੇ 'ਲਿਵ-ਇਨ' ਰਿਸ਼ਤੇ ਦੀ ਗੱਲ ਕਹੀ ਹੈ। ਔਰਤ ਅਕਸਰ ਆਦਮੀ ਦੇ ਨਾਲ ਫਲੈਟ ਵਿਚ ਰੁਕਦੀ ਸੀ। ਪੈਸਿਆਂ ਨੂੰ ਲੈ ਕੇ ਦੋਵਾਂ ਵਿਚ ਲੜਦੀ ਹੁੰਦੀ ਸੀ। ਘਟਨਾ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਦੁਆ ਹੈ ਕਿ ਭਾਰਤ 'ਚ ਅਜਿਹੀ ਸਰਕਾਰ ਆਵੇ, ਜਿਸ ਨਾਲ ਅਸੀਂ ਗੱਲਬਾਤ ਕਰ ਸਕੀਏ, ਮੋਦੀ ਪਾਕਿ ਨੂੰ ਕਮਜ਼ੋਰ ਸਮਝਦੇ ਹਨ: ਇਮਰਾਨ ਖਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹਵਾਈ ਅੱਡੇ ਤੋਂ ਹੋਈ ਦੇਰੀ ਕਾਰਨ ਪੁੱਤ ਨਹੀਂ ਮਿਲ ਸਕਿਆ ਆਪਣੀ ਮਾਂ ਨੂੰ
NEXT STORY