ਵਾਸ਼ਿੰਗਟਨ - ਇਕ ਹਾਲੀਆ ਖੋਜ ’ਚ ਪਾਇਆ ਗਿਆ ਹੈ ਕਿ 100 ਜਾਂ 110 ਸਾਲ ਅਤੇ ਉਸ ਤੋਂ ਵੀ ਵੱਧ ਸਮੇਂ ਤੱਕ ਜਿਊਣ ਵਾਲੇ ਲੋਕਾਂ ਦੇ ਸਰੀਰ ਵਿਚ ਦੁਰਲੱਭ ਕਿੱਲਰ ਇਮਿਊਨ ਸੈੱਲਾਂ ਦੀ ਗਿਣਤੀ ਅਸਾਧਾਰਨ ਰੂਪ ਵਿਚ ਬਹੁਤ ਜ਼ਿਆਦਾ ਹੁੰਦੀ ਹੈ। ਇਹ ਵਿਸ਼ੇਸ਼ ਕੋਸ਼ਿਕਾਵਾਂ (ਸੈੱਲ) ਕਿਸੇ ਵੀ ਕੈਂਸਰ ਕੋਸ਼ਿਕਾ ਨੂੰ ਨਸ਼ਟ ਕਰਨ ਵਿਚ ਸਮਰੱਥ ਹੁੰਦੀਆਂ ਹਨ।
ਅੰਤਰਰਾਸ਼ਟਰੀ ਵਿਗਿਆਨ ਜਰਨਲ ‘ਸੈੱਲ ਰਿਪੋਰਟਸ’ ਵਿਚ ਛਪੇ ਅਧਿਐਨ ਵਿਚ ਪਾਇਆ ਗਿਆ ਹੈ ਕਿ ਸੌ ਦੀ ਉਮਰ ਪਾਰ ਕਰਨ ਵਾਲਿਆਂ ਦੇ ਸਰੀਰ ਵਿਚ ਸੀ.ਡੀ.4 ਸਾਈਟੋਟੌਕਸਿਕ ਟੀ-ਲਿੰਫੋਸਾਈਟਸ ਨਾਂ ਦੀਆਂ ਕਿੱਲਰ ਕੋਸ਼ਿਕਾਵਾਂ ਬਹੁਤ ਤੇਜ਼ੀ ਨਾਲ ਵਧਦੀਆਂ ਹਨ ਅਤੇ ਖੁਦ ਨੂੰ ਕਲੋਨ ਕਰਦੀਆਂ ਹਨ। ਇਹ ਕੋਸ਼ਿਕਾਵਾਂ ਸਰੀਰ ਵਿਚ ਕਿਸੇ ਵੀ ਕੈਂਸਰ ਨੂੰ ਪਨਪਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੰਦੀਆਂ ਹਨ। ਇਹ ਖੋਜ ਜਾਪਾਨ ਦੀ ਓਸਾਕਾ ਯੂਨੀਵਰਸਿਟੀ, ਕੇਓ ਯੂਨੀਵਰਸਿਟੀ ਅਤੇ ਰਿਕੇਨ ਸੰਸਥਾਨ ਦੇ ਵਿਗਿਆਨੀਆਂ ਨੇ ਸਾਂਝੇ ਤੌਰ ’ਤੇ ਕੀਤੀ ਹੈ।
ਕੈਨੇਡਾ ਦਾ ਕਰਾਰਾ ਜਵਾਬ, ਅਮਰੀਕੀ ਸਾਮਾਨ 'ਤੇ ਲਗਾਇਆ 20 ਅਰਬ ਡਾਲਰ ਦਾ ਜਵਾਬੀ ਟੈਰਿਫ਼
NEXT STORY