ਵਾਸ਼ਿੰਗਟਨ : ਟੈਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਏਲਨ ਮਸਕ ਦੇ ਇਕ ਟਵੀਟ ਨੇ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਮਸਕ ਨੇ ਸਨਸਨੀਖੇਜ਼ ਦਾਅਵਾ ਕੀਤਾ ਹੈ ਕਿ ਦੁਨੀਆ ਜਲਦੀ ਹੀ ਇੱਕ ਵੱਡੇ ਵਿਸ਼ਵ ਸੰਘਰਸ਼ ਵੱਲ ਵਧ ਰਹੀ ਹੈ।
ਮਸਕ ਨੇ ਇੱਕ X ਯੂਜ਼ਰ ਦੀ ਚਰਚਾ ਦਾ ਜਵਾਬ ਦਿੰਦੇ ਹੋਏ ਬੇਹੱਦ ਸੰਖੇਪ ਪਰ ਹੈਰਾਨ ਕਰਨ ਵਾਲਾ ਜਵਾਬ ਦਿੱਤਾ: "ਯੁੱਧ ਅਟੱਲ ਹੈ। 5 ਸਾਲ ਵਿੱਚ, ਜਾਂ ਵੱਧ ਤੋਂ ਵੱਧ 10 ਸਾਲਾਂ ਵਿੱਚ”। ਇਸ ਅਨੁਸਾਰ, ਇਹ ਸੰਘਰਸ਼ 2030 ਤੱਕ ਜਾਂ ਵੱਧ ਤੋਂ ਵੱਧ 2040 ਵਿੱਚ ਹੋ ਸਕਦਾ ਹੈ।
ਕਿਸ ਤਰ੍ਹਾਂ ਦੇ ਯੁੱਧ ਦਾ ਸੰਕੇਤ?
ਭਾਵੇਂ ਮਸਕ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਯੁੱਧ ਕਿਹੜੇ ਦੇਸ਼ਾਂ ਵਿਚਕਾਰ ਹੋਵੇਗਾ, ਪਰ ਉਨ੍ਹਾਂ ਦੀ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ 'Grok AI' ਨੇ ਉਨ੍ਹਾਂ ਦੇ ਪੁਰਾਣੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕਈ ਸੰਭਾਵਿਤ ਖ਼ਤਰਿਆਂ ਵੱਲ ਇਸ਼ਾਰਾ ਕੀਤਾ ਹੈ।

ਇਸ ਦੌਰਾਨ ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਕਾਰ ਸੰਭਾਵਿਤ ਯੁੱਧ, ਯੂਕਰੇਨ-ਰੂਸ ਸੰਘਰਸ਼ ਦੇ ਤੀਜੇ ਵਿਸ਼ਵ ਯੁੱਧ (WW3) ਵਿੱਚ ਬਦਲਣ ਦਾ ਖ਼ਤਰਾ, ਨਿਊਕਲੀਅਰ ਡਿਟਰੈਂਸ (ਪਰਮਾਣੂ ਹਥਿਆਰਾਂ ਰਾਹੀਂ ਰੋਕ) ਦੇ ਕਮਜ਼ੋਰ ਪੈਣ ਦੀ ਸੰਭਾਵਨਾ, ਯੂਰਪ ਅਤੇ ਬ੍ਰਿਟੇਨ ਵਿੱਚ ਵੱਧਦੇ ਪ੍ਰਵਾਸ ਕਾਰਨ ਸੰਭਾਵਿਤ ਗ੍ਰਹਿ ਯੁੱਧ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਕੁਝ ਵਿਸ਼ਲੇਸ਼ਕ ਇਸ ਬਿਆਨ ਨੂੰ ਮਹਿਜ਼ ਇੱਕ ਸੋਸ਼ਲ ਮੀਡੀਆ ਟਿੱਪਣੀ ਦੀ ਬਜਾਏ ਇੱਕ ਭੂ-ਰਾਜਨੀਤਿਕ ਸੰਕੇਤ ਵੀ ਮੰਨ ਰਹੇ ਹਨ, ਕਿਉਂਕਿ ਮਸਕ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਅਮਰੀਕੀ ਪ੍ਰਸ਼ਾਸਨ ਦੇ ਇੱਕ ਪ੍ਰੋਜੈਕਟ ਨਾਲ ਜੁੜੇ ਹੋਏ ਸਨ।
'ਪਿਛਲੀਆਂ ਹਾਰਾਂ...', ਚੀਨ-ਰੂਸ ਦੀ ਨੇੜਤਾ ਦੇ ਵਿਰੋਧੀਆਂ ਨੂੰ ਸਰਗੇਈ ਸ਼ੋਈਗੂ ਦੀ ਦੋ-ਟੁੱਕ
NEXT STORY