ਇੰਟਰਨੈਸ਼ਨਲ ਡੈਸਕ- ਇਰਾਨ ਦੇ ਸੁਪਰੀਮ ਲੀਡਰ ਆਯਾਤੁੱਲਾ ਖਾਮੇਨੇਈ ਦੀ ਇਜ਼ਰਾਈਲੀ-ਅਮਰੀਕੀ ਹਵਾਈ ਹਮਲੇ 'ਚ ਹੋਈ ਮੌਤ ਮਗਰੋਂ ਮੱਧ-ਪੂਰਬ 'ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਇਸ ਮਗਰੋਂ ਇਰਾਨ ਨੇ ਬਦਲਾ ਲੈਣ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਅਮਰੀਕਾ ਦੇ ਸਾਥੀ ਮੁਲਕਾਂ ਕੁਵੈਤ, ਦੁਬਈ ਤੇ ਬਹਿਰੀਨ ਸਣੇ ਕਈ ਦੇਸ਼ਾਂ 'ਤੇ ਹਵਾਈ ਹਮਲੇ ਕਰ ਦਿੱਤੇ ਹਨ।
ਜੰਗ ਦੀ ਇਸ ਸਥਿਤੀ 'ਚ ਖਾਮੇਨੇਈ ਦੀ ਮੌਤ ਮਗਰੋਂ ਬੀਤੇ ਦਿਨ ਇਰਾਨ ਦੇ ਨਵੇਂ ਅੰਤਰਿਮ ਸੁਪਰੀਮ ਲੀਡਰ ਆਇਤੁੱਲਾ ਅਲੀਰੇਜ਼ਾ ਅਰਾਫੀ ਨੂੰ ਦੇਸ਼ ਦੀ ਵਾਗਡੋਰ ਸੌਂਪੀ ਗਈ ਸੀ। ਉਨ੍ਹਾਂ ਦੇ ਅਹੁਦਾ ਸੰਭਾਲੇ ਨੂੰ ਹਾਲੇ 24 ਘੰਟੇ ਵੀ ਪੂਰੇ ਨਹੀਂ ਹੋਏ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀਆਂ ਖ਼ਬਰਾਂ ਵਾਇਰਲ ਹੋਣ ਲੱਗ ਗਈਆਂ ਹਨ। ਵਾਇਰਲ ਹੋ ਰਹੀਆਂ ਪੋਸਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਤਾਜ਼ਾ ਏਅਰਸਟ੍ਰਾਈਕ 'ਚ ਇਰਾਨ ਦੇ ਨਵੇਂ ਅੰਤਰਿਮ ਸੁਪਰੀਮ ਲੀਡਰ ਆਯਾਤੁੱਲਾ ਅਰਾਫੀ ਦੀ ਵੀ ਮੌਤ ਹੋ ਗਈ ਹੈ, ਜਿਸ ਮਗਰੋਂ ਇਲਾਕੇ 'ਚ ਇਕ ਵਾਰ ਫ਼ਿਰ ਤੋਂ ਤਣਾਅ ਸਿਖਰਾਂ 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਦੇ ਨੂਰ ਖ਼ਾਨ ਏਅਰਬੇਸ 'ਤੇ ਹੋਈ ਏਅਰਸਟ੍ਰਾਈਕ ! ਰੱਖਿਆ ਮੰਤਰਾਲੇ ਨੇ ਖ਼ੁਦ ਕੀਤਾ ਐਲਾਨ
ਇਨ੍ਹਾਂ ਖ਼ਬਰਾਂ ਦੇ ਵਾਇਰਲ ਹੋਣ ਮਗਰੋਂ ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ IRNA ਨੇ ਅੱਜ ਦੀਆਂ ਤਸਵੀਰਾਂ ਅਤੇ ਵੇਰਵੇ ਸਾਂਝੇ ਕੀਤੇ ਹਨ, ਜਿਨ੍ਹਾਂ ਵਿੱਚ ਅਰਾਫੀ ਨੂੰ ਦੇਸ਼ ਦੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਦੇਖਿਆ ਜਾ ਸਕਦਾ ਹੈ। ਅੱਜ ਤਹਿਰਾਨ ਵਿੱਚ 'ਪ੍ਰੋਵੀਜ਼ਨਲ ਲੀਡਰਸ਼ਿਪ ਕੌਂਸਲ' ਦੀ ਦੂਜੀ ਮੀਟਿੰਗ ਹੋਈ। ਇਸ ਵਿੱਚ ਆਇਤੁੱਲਾ ਅਰਾਫੀ, ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਨਿਆਂਪਾਲਿਕਾ ਮੁਖੀ ਗੁਲਾਮ ਹੁਸੈਨ ਮੋਹਸੇਨੀ-ਇਜੇਈ ਨੇ ਸ਼ਮੂਲੀਅਤ ਕੀਤੀ। ਇਹ ਤਿੰਨ ਮੈਂਬਰੀ ਕੌਂਸਲ ਇਸ ਵੇਲੇ ਇਰਾਨ ਦੀਆਂ ਸਾਰੀਆਂ ਫੌਜੀ ਅਤੇ ਸਿਆਸੀ ਸ਼ਕਤੀਆਂ ਦੀ ਵਰਤੋਂ ਕਰ ਰਹੀ ਹੈ ਤੇ ਅਰਾਫੀ ਇਸ ਕੌਂਸਲ ਦੇ ਮੁੱਖ ਧਾਰਮਿਕ ਮੈਂਬਰ ਹਨ।
ਜ਼ਿਕਰਯੋਗ ਹੈ ਕਿ ਖਾਮੇਨੇਈ ਦੀ ਮੌਤ ਮਗਰੋਂ ਇਰਾਨ ਵਿੱਚ 40 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਆਯਾਤੁੱਲਾ ਅਰਾਫੀ ਅਤੇ ਲੀਡਰਸ਼ਿਪ ਕੌਂਸਲ ਦਾ ਮੁੱਖ ਕੰਮ ਦੇਸ਼ ਨੂੰ ਜੰਗ ਦੇ ਹਾਲਾਤਾਂ ਵਿੱਚ ਸਥਿਰ ਰੱਖਣਾ ਅਤੇ ਨਵੇਂ ਸਥਾਈ ਸੁਪਰੀਮ ਲੀਡਰ ਦੀ ਚੋਣ ਪ੍ਰਕਿਰਿਆ ਨੂੰ ਸ਼ੁਰੂ ਕਰਨਾ ਹੈ।
ਇਹ ਵੀ ਪੜ੍ਹੋ- ਕੁਵੈਤ 'ਚ ਹੋ ਗਈ ਏਅਰਸਟ੍ਰਾਈਕ ! ਬਦਲਾ ਲੈਣ 'ਤੇ ਉਤਾਰੂ ਹੋਇਆ ਇਰਾਨ, ਦਾਗ਼'ਤੇ ਡਰੋਨ ਤੇ ਮਿਜ਼ਾਈਲਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੁਵੈਤ 'ਚ ਕਈ ਅਮਰੀਕੀ ਜੰਗੀ ਜਹਾਜ਼ ਕਰੈਸ਼, ਵੀਡੀਓ ਆਈ ਸਾਹਮਣੇ
NEXT STORY