ਗੈਜੇਟ ਡੈਸਕ- ਐਲੋਨ ਮਸਕ ਦੀ ਮਲਕੀਅਤ ਵਾਲੀ ਮਾਈਕ੍ਰੋਬਲਾਗਿੰਗ ਸਾਈਟ ਐਕਸ 'ਤੇ ਸੋਮਵਾਰ ਨੂੰ ਵੱਡਾ ਸਾਈਬਰ ਹਮਲਾ ਹੋਇਆ। ਇਸ ਸਾਈਬਰ ਹਮਲੇ ਕਾਰਨ ਐਕਸ ਦਾ ਸਰਵਰ ਸੋਮਵਾਰ ਨੂੰ ਤਿੰਨ ਵਾਰ ਠੱਪ ਹੋ ਗਿਆ। ਸਭ ਤੋਂ ਲੰਬਾ ਆਊਟੇਜ ਰਾਤ ਪੌਣੇ 9 ਵਜੇ ਦੇ ਕਰੀਬ ਦੇਖਿਆ ਗਿਆ। ਯੂਜ਼ਰਜ਼ ਨੂੰ ਐਕਸ 'ਤੇ ਪੋਸਟ ਕਰ ਅਤੇ ਲੌਗਇਨ ਕਰਨ 'ਚ ਸਮੱਸਿਆ ਆਈ। ਕਰੀਬ ਦੋ ਘੰਟਿਆਂ ਦੀ ਆਊਟੇਜ ਤੋਂ ਬਾਅਦ ਸਮੱਸਿਆ ਦਾ ਹੱਲ ਕੀਤਾ ਗਿਆ ਅਤੇ ਸੇਵਾਵਾਂ ਫਿਰ ਤੋਂ ਬਹਾਰ ਹੋ ਗਈਆਂ। ਸੇਵਾਵਾਂ ਬਹਾਲ ਹੋਣ ਤੋਂ ਬਾਅਦ ਮਸਕ ਨੇ ਇਸ ਆਊਟੇਜ ਲਈ ਵੱਡੇ ਸਾਈਬਰ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ।
ਇਸ ਤੋਂ ਪਹਿਲਾਂ ਦੁਪਹਿਰ 3 ਵਜੇ ਅਤੇ ਸ਼ਾਮ ਨੂੰ 7 ਵਜੇ ਵੀ ਐਕਸ 'ਤੇ ਇਹ ਸਰਵਰ ਡਾਊਨ ਹੋਣ ਦੀ ਸਮੱਸਿਆ ਆਈ ਸੀ। ਆਊਟੇਡ ਕਾਰਨ ਯੂਜ਼ਰਜ਼ ਐਕਸ 'ਤੇ ਨਾ ਤਾਂ ਕੁਝ ਪੋਸਟ ਕਰ ਪਾ ਰਹੇ ਸਨ ਅਤੇ ਨਾ ਹੀ ਕਿਸੇ ਦੀਆਂ ਪੋਸਟਾਂ ਦੇਖ ਪਾ ਰਹੇ ਸਨ। ਯੂਜ਼ਰਜ਼ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਫੀਡ 'ਚ ਰੀਟਰਾਈ ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ। ਕਈ ਯੂਜ਼ਰਜ਼ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਐਕਸ 'ਤੇ 'ਦੁਬਾਰਾ ਲੋਡ ਕਰੋ' ਜਾਂ 'ਮੁੜ ਕੋਸ਼ਿਸ਼ ਕਰੋ' ਲਿਖਿਆ ਹੋਇਆ ਮੈਸੇਜ ਦਿਖਾਈ ਦੇ ਰਿਹਾ ਸੀ। ਹਾਲਾਂਕਿ, ਥੋੜ੍ਹੀ ਦੇਰ ਬਾਅਦ ਹੀ ਇਸ ਆਊਟੇਜ ਤੋਂ ਛੁਟਕਾਰਾ ਪਾ ਲਿਆ ਗਿਆ ਸੀ।
ਐਲੋਨ ਮਸਕ ਨੇ ਕੀ ਕਿਹਾ
ਇਸ ਵਿਚਕਾਰ ਕੰਪਨੀ ਦੇ ਮਾਲਿਕ ਐਲੋਨ ਮਸਕ ਨੇ ਇਸ ਆਊਟੇਜ ਦਾ ਕਾਰਨ ਸਾਈਬਰ ਹਮਲੇ ਨੂੰ ਦੱਸਿਆ। ਮਸਕ ਨੇ ਐਕਸ 'ਤੇ ਕਿਹਾ ਕਿ ਐਕਸ 'ਤੇ ਇਕ ਬਹੁਤ ਵੱਡਾ ਸਾਈਬਰ ਹਮਲਾ ਕੀਤਾ ਗਿਆ। ਸਾਡੇ 'ਤੇ ਅਜੇ ਵੀ ਸਾਈਬਰ ਹਮਲੇ ਹੋ ਰਹੇ ਹਨ। ਸਾਡੇ 'ਤੇ ਰੋਜ਼ ਹਮਲਾ ਹੁੰਦਾ ਹੈ ਪਰ ਇਹ ਬਹੁਤ ਸਾਰੇ ਸਾਧਨਾਂ ਦੇ ਨਾਲ ਕੀਤਾ ਗਿਆ ਸੀ। ਇਸ ਵਿਚ ਕੋਈ ਵੱਡਾ ਸਮੂਹ ਸ਼ਾਮਲ ਹੋ ਸਕਦਾ ਹੈ। ਇਸ ਵਿਚ ਕਿਸੇ ਦੇਸ਼ ਦਾ ਵੀ ਹੱਥ ਹੋ ਸਕਦਾ ਹੈ। ਅਸੀਂ ਜਾਂਚ ਕਰ ਰਹੇ ਹਾਂ।
'X' ਦੀਆਂ ਸੇਵਾਵਾਂ ਫਿਰ ਠੱਪ, ਦਿਨ 'ਚ ਤੀਜੀ ਵਾਰ ਡਾਊਨ ਹੋਇਆ ਸਰਵਰ, ਯੂਜ਼ਰਜ਼ ਪਰੇਸ਼ਾਨ
NEXT STORY