ਲੰਡਨ (ਬਿਊਰੋ): ਇੰਗਲੈਂਡ ਦੇ ਲੀਸੈਸਟਰ ਸ਼ਹਿਰ ਵਿਚ ਇਸ ਹਫਤੇ ਭਾਰਤੀ ਮੂਲ ਦੀ ਇਕ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਥਾਨਕ ਪੁਲਸ ਨੇ ਮਹਿਲਾ ਦੀ ਪਛਾਣ ਭਾਵਿਨੀ ਪ੍ਰਵੀਨ ਦੇ ਰੂਪ ਵਿਚ ਕੀਤੀ ਹੈ। ਇਸ ਮਾਮਲੇ ਵਿਚ ਭਾਰਤੀ ਮੂਲ ਦੇ ਹੀ 23 ਸਾਲ ਦੇ ਜਿਗੁਕੁਮਾਰ ਸੋਰਥੀ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਨੂੰ ਬੁੱਧਵਾਰ ਨੂੰ ਲੀਸੈਸਟਰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਸ 'ਤੇ ਕਤਲ ਅਤੇ ਇਕ ਬਲੇਡ ਜਾਂ ਨੁਕੀਲਾ ਹਥਿਆਰ ਰੱਖਣ ਦਾ ਦੋਸ਼ ਹੈ। ਪੁਲਸ ਪ੍ਰਵੀਨ ਦੀ ਹੱਤਿਆ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।
ਹੱਤਿਆ ਦੀ ਜਾਂਚ ਕਰ ਰਹੀ ਟੀਮ ਦੀ ਅਗਵਾਈ ਕਰਨ ਵਾਲੇ ਈਸਟ ਮਿਡਲੈਂਡਜ਼ ਸਪੈਸ਼ਲ ਆਪਰੇਸ਼ਨਸ ਯੂਨਿਟ (EMSOU) ਦੇ ਮੇਜਰ ਕ੍ਰਾਈਮ ਟੀਮ ਦੇ ਜਾਸੂਸ ਇੰਸਪੈਕਟਰ ਕੇਨੀ ਹੈਨਰੀ ਨੇ ਕਿਹਾ,''ਪ੍ਰਵੀਨ ਦੀ ਦੁਖਦਾਈ ਮੌਤ ਦੀ ਜਾਂਚ ਜਾਰੀ ਹੈ ਅਤੇ ਮੈਂ ਇਸ ਘਟਨਾ ਸਬੰਧੀ ਜਾਣਕਾਰੀ ਦੇਣ ਵਾਲੇ ਨਾਲ ਕਿਸੇ ਵੀ ਵਿਅਕਤੀ ਨਾਲ ਸੰਪਰਕ ਕਰਨਾ ਚਾਹੁੰਦਾ ਹਾਂ।''
ਪੜ੍ਹੋ ਇਹ ਅਹਿਮ ਖਬਰ- ਦੁਬਈ ਭਾਰਤੀ ਵਿਦਿਆਰਥੀ 'ਚ ਕੋਵਿਡ-19 ਦੀ ਪੁਸ਼ਟੀ, ਮਾਪੇ ਵੀ ਹਨ ਹਸਪਤਾਲ ਦਾਖਲ
ਅਧਿਕਾਰੀਆਂ ਨੂੰ ਸੋਮਵਾਰ ਨੂੰ ਈਸਟ ਮਿਡਲੈਂਡਜ਼ ਐਂਬੁਲੈਂਸ ਸੇਵਾ ਵੱਲੋਂ ਲੀਸੈਸਟਰ ਵਿਚ ਮੂਰੇਸ ਰੋਡ 'ਤੇ ਇਕ ਜਾਇਦਾਦ ਲਈ ਬੁਲਾਇਆ ਗਿਆ ਸੀ। ਰਿਪੋਰਟ ਕੀਤੀ ਗਈ ਸੀ ਕਿ ਇਕ ਮਹਿਲਾ ਜਾਇਦਾਦ ਦੇ ਅੰਦਰ ਗੰਭੀਰ ਜ਼ਖਮੀ ਹਾਲਤ ਵਿਚ ਹੈ। ਪ੍ਰਵੀਨ ਨੂੰ ਘਟਨਾਸਥਲ 'ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅਤੇ ਹੱਤਿਆ ਦੀ ਜਾਂਚ ਸ਼ੁਰੂ ਕੀਤੀ ਗਈ।
ਪੋਸਟਮਾਰਟਮ ਰਿਪੋਰਟ ਵਿਚ ਖੁਲਾਸਾ ਹੋਇਆ ਕਿ ਪੀੜਤਾ ਦੀ ਮੌਤ ਚਾਕੂ ਦੇ ਜ਼ਖਮਾਂ ਕਾਰਨ ਹੋਈ। ਅਧਿਕਾਰੀ ਇਸ ਸਬੰਧੀ ਜਾਂਚ ਵਿਚ ਜੁਟੇ ਹੋਏ ਹਨ। ਉਹ ਸੀ.ਸੀ.ਟੀ.ਵੀ. ਫੁਟੇਜ ਜ਼ਰੀਏ ਕਾਤਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਵੀਨ ਦੇ ਪਰਿਵਾਰ ਨੇ ਆਪਣੀ ਸੁੰਦਰ, ਦਿਆਲੂ ਅਤੇ ਪਿਆਰੀ ਬੇਟੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਕ ਬਿਆਨ ਵੀ ਜਾਰੀ ਕੀਤਾ।
ਇਟਲੀ ਦੀ ਸਿਹਤ ਸੰਸਥਾ ਨੇ ਜਾਰੀ ਕੀਤੀ ਐਡਵਾਇਜ਼ਰੀ
NEXT STORY