ਲੰਡਨ (ਬਿਊਰੋ)— ਇੰਗਲੈਂਡ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੋਤਲ ਆਈ ਡ੍ਰੋਪ ਦੀ ਕੀਮਤ 4 ਅਰਬ ਪੌਂਡ (ਕਰੀਬ 360 ਅਰਬ ਰੁਪਏ) ਦਿਖਾਈ ਗਈ। ਇਹ ਕੀਮਤ ਦੇਖ ਗਾਹਕ ਦੇ ਤਾਂ ਹੋਸ਼ ਉੱਡ ਗਏ। ਤੁਸੀਂ ਵੀ ਪੜ੍ਹ ਕੇ ਹੈਰਾਨ ਹੋ ਰਹੇ ਹੋਵੋਗੇ। ਕੁਝ ਲੋਕ ਤਾਂ ਕਹਿਣਗੇ ਕਿ ਇੰਨੀ ਰਾਸ਼ੀ ਵਿਚ ਤਾਂ ਇਕ ਕੰਪਨੀ ਖਰੀਦੀ ਜਾ ਸਕਦੀ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਉੱਤਰੀ ਵੇਲਜ਼ ਦੇ ਰਹਿਣ ਵਾਲੇ 55 ਸਾਲਾ ਮਾਰੀਟਨ ਚਿਡਲੋ ਦੇ ਨਾਲ ਇਹ ਘਟਨਾ ਵਾਪਰੀ।
ਅਸਲ ਵਿਚ ਮਾਰਟੀਨ ਚਿਡਲੋ ਅੱਖਾਂ ਦੀ ਜਾਂਚ ਕਰਾਉਣ ਦੇ ਬਾਅਦ ਆਈ ਡ੍ਰੋਪ ਲੈਣ ਲਈ ਵੇਰੇਖਾਮ ਦੇ ਸਟੋਰ ਗਏ। ਦੋ ਬੱਚਿਆਂ ਦੇ ਪਿਤਾ ਮਾਰਟੀਨ ਇਸ ਗੱਲ ਨਾਲ ਖੁਸ਼ ਸਨ ਕਿ ਉਨ੍ਹਾਂ ਨੇ ਅੱਖਾਂ ਦਾ ਪਰੀਖਣ ਕਰਵਾਇਆ ਸੀ ਪਰ ਸਟੋਰ ਵਿਚ ਜਦੋਂ ਆਈ ਡ੍ਰੋਪ ਦੀ ਬੋਤਲ ਨੂੰ ਸਕੈਨ ਕੀਤਾ ਗਿਆ ਤਾਂ ਉਸ ਦੀ ਐੱਮ.ਆਰ.ਪੀ. ਦੇਖ ਕੇ ਮਾਰਟੀਨ ਦੇ ਹੋਸ਼ ਉੱਡ ਗਏ। ਇਕ ਬੋਤਲ ਆਈ ਡ੍ਰੋਪ ਦੀ ਕੀਮਤ ਬਾਰ ਕੋਡ ਮਸ਼ੀਨ 4,031,626,711.51 ਪੌਂਡ ਦਿਖਾ ਰਹੀ ਸੀ।
ਮਾਰਟੀਨ ਨੇ ਕਿਹਾ,''ਇਸ ਗੱਲ 'ਤੇ ਮੈਂ ਥੋੜ੍ਹਾ ਹੰਗਾਮਾ ਕੀਤਾ। ਪਰ ਬਾਰ ਕੋਡ ਮਸ਼ੀਨ 'ਤੇ ਮੌਜੂਦ ਮਹਿਲਾ 'ਤੇ ਮੈਨੂੰ ਤਰਸ ਆ ਗਿਆ। ਉਹ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮਹਿਲਾ ਅਸਲ ਵਿਚ ਚੰਗੀ ਸੀ। ਉਹ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਮਨੁੱਖੀ ਗਲਤੀ ਨਹੀਂ ਹੈ ਸਗੋਂ ਤਕਨੀਕੀ ਖਰਾਬੀ ਹੈ।'' ਉੱਥੇ ਇਸ ਮਾਮਲੇ 'ਤੇ specsavers ਦੇ ਇਕ ਬੁਲਾਰੇ ਨੇ ਕਿਹਾ,''ਸਾਡੇ ਸਟੋਰ ਦੇ ਸਕੈਨਰ ਬਹੁਤ ਹੀ ਸੰਵੇਦਨਸ਼ੀਲ ਹਨ। ਇਸ ਮਾਮਲੇ ਵਿਚ ਅਜਿਹਾ ਲੱਗਦਾ ਹੈ ਕਿ ਬਾਰਕੋਡ ਦੇ ਬਜਾਏ ਸਿਸਟਮ 'ਤੇ ਗਾਹਕ ਦਾ ਆਈ.ਡੀ. ਦਾ ਨੰਬਰ ਸ਼ੋਅ ਹੋ ਰਿਹਾ ਸੀ। ਇਹ ਸਿਸਟਮ ਦੀ ਗਲਤੀ ਸੀ। ਉਸ ਵਿਚ ਸੁਧਾਰ ਕਰ ਦਿੱਤਾ ਗਿਆ ਹੈ।''
ਕੈਨੇਡੀਅਨ ਪੁਲਸ ਨੂੰ 12 ਸਾਲ ਦੇ ਬੱਚੇ ਨੇ ਕੀਤਾ ਫੋਨ, 'ਮੇਰੇ ਲਈ ਨਵੇਂ ਮਾਤਾ-ਪਿਤਾ ਦੀ ਕਰੋ ਭਾਲ'
NEXT STORY