ਲੰਡਨ- ਕੋਰੋਨਾ ਵਾਇਰਸ ਕਾਰਨ ਇੰਗਲੈਂਡ ਨੇ ਪਾਬੰਦੀਆਂ ਵਿਚ ਕੁਝ ਛੋਟ ਦਿੱਤੀ ਸੀ ਪਰ ਲੋਕਾਂ ਨੇ ਇਸ ਦਾ ਗਲਤ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਯੂ. ਕੇ. ਵਿਚ ਸਮੁੰਦਰੀ ਤਟਾਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਕੋਰੋਨਾ ਵਾਇਰਸ ਖਤਮ ਹੋ ਚੁੱਕਾ ਹੈ। ਲੋਕ ਸਮਾਜਕ ਦੂਰੀ ਵਰਤਣ ਲਈ ਤਿਆਰ ਹੀ ਨਹੀਂ ਹਨ। ਬੋਰਨਮਾਊਥ, ਡੋਰਸੈਟ, ਬ੍ਰਿਗਟਨ ਵਿਚ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਲਈ ਕਹਿ ਰਹੇ ਹਨ।
ਲੋਕ ਦੋਸਤਾਂ-ਮਿੱਤਰਾਂ ਨਾਲ ਘੁੰਮਣ ਲਈ ਆ ਰਹੇ ਹਨ ਤੇ ਹਰ ਕੋਈ ਇਹ ਸੋਚ ਰਿਹਾ ਹੈ ਕਿ ਕੋਰੋਨਾ ਵਾਇਰਸ ਖਤਮ ਹੋ ਚੁੱਕਾ ਹੈ ਤੇ ਉਹ ਆਪਣੀ ਜ਼ਿੰਦਗੀ ਦਾ ਮਜ਼ਾ ਲੈਣ ਲਈ ਆਜ਼ਾਦ ਹਨ।
ਲਗਭਗ 50 ਨੌਜਵਾਨ ਕੁੜੀਆਂ-ਮੁੰਡਿਆਂ ਦਾ ਇਕ ਗਰੁੱਪ ਵੀ ਮਸਤੀ ਕਰਨ ਲਈ ਪੁੱਜਾ। 18 ਸਾਲਾ ਨੌਜਵਾਨ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਇੱਥੇ ਸਭ ਸੁਰੱਖਿਅਤ ਹਨ ਤੇ ਇਸ ਕੋਰੋਨਾ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਕਈ ਥਾਵਾਂ 'ਤੇ ਕਾਰ ਪਾਰਕਿੰਗ ਭਰ ਜਾਂਦੀਆਂ ਹਨ ਪਰ ਫਿਰ ਵੀ ਲੋਕ ਗਲਤ ਤਰੀਕੇ ਨਾਲ ਇਕੱਠੇ ਹੋ ਰਹੇ ਹਨ।
ਮੈੱਟ ਆਫਸ ਵਲੋਂ ਦੱਸਿਆ ਗਿਆ ਕਿ ਹੀਥਰੋ ਵਿਚ 37.8 ਡਿਗਰੀ ਸੈਲਸੀਅਸ ਅਤੇ ਕੀਊ ਗਾਰਡਨਜ਼ ਵਿਚ 37.3 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਜੋ ਕਿ ਇੰਗਲੈਂਡ ਦਾ ਤੀਜਾ ਸਭ ਤੋਂ ਗਰਮ ਦਿਨ ਸੀ।
ਭਾਰੀ ਭੀੜ ਕਾਰਨ ਕਈ ਥਾਵਾਂ 'ਤੇ ਪੁਲਸ ਅਧਿਕਾਰੀਆਂ ਨੂੰ ਵਾਧੂ ਸਮੇਂ ਲਈ ਡਿਊਟੀ ਕਰਨੀ ਪਈ। ਇਹ ਹੀ ਨਹੀਂ ਬਰਾਈਟਨ ਐਂਡ ਹੋਵ ਸਿਟੀ ਕੌਂਸਲ ਨੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸ਼ਹਿਰ ਵਿਚ ਲੋਕਾਂ ਦੀ ਬਹੁਤ ਭਾਰੀ ਭੀੜ ਇਕੱਠੀ ਹੋ ਗਈ ਹੈ ਤੇ ਜੋ ਲੋਕ ਅਜੇ ਸ਼ਹਿਰ ਵਿਚ ਨਹੀਂ ਹਨ, ਕਿਰਪਾ ਕਰਕੇ ਉਹ ਇੱਥੇ ਨਾ ਆਉਣ। ਜਨਤਕ ਟਰਾਂਸਪੋਰਟਾਂ ਦੀ ਵੀ ਕਮੀ ਹੈ, ਇਸ ਲਈ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣਾ ਮੁਸ਼ਕਲ ਹੋ ਰਿਹਾ ਹੈ। ਕੈਂਟ, ਥੈਨਲ ਕੌਂਸਲ ਵਲੋਂ ਵੀ ਲੋਕਾਂ ਨੂੰ ਮਸ਼ਹੂਰ ਬੀਚਾਂ 'ਤੇ ਇਕੱਠੇ ਨਾ ਹੋਣ ਲਈ ਸਲਾਹ ਦਿੱਤੀ ਗਈ ਹੈ।
ਕੋਵਿਡ-19 ਦੇ ਟੀਕੇ 'ਤੇ 2.1 ਅਰਬ ਡਾਲਰ ਹੋਰ ਖ਼ਰਚ ਕਰੇਗਾ ਅਮਰੀਕਾ
NEXT STORY