ਇੰਟਰਨੈਸ਼ਨਲ ਡੈਸਕ : ਈਰਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਤਹਿਰਾਨ ਦੀ ਏਵਿਨ ਜੇਲ੍ਹ 'ਚੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ, ਜਿਸ ਵਿੱਚ ਸਿਆਸੀ ਕੈਦੀ ਹਨ ਅਤੇ ਉਥੇ ਬੰਦੂਕ ਦੀਆਂ ਗੋਲੀਆਂ ਤੇ ਸਾਇਰਨ ਦੀ ਆਵਾਜ਼ ਸੁਣੀ ਗਈ। ਇਸ ਫੁਟੇਜ 'ਤੇ ਈਰਾਨ ਦੇ ਅਧਿਕਾਰੀਆਂ ਨੇ ਕੋਈ ਟਿੱਪਣੀ ਨਹੀਂ ਕੀਤੀ। ਐਕਟੀਵਿਸਟ ਵੈੱਬਸਾਈਟ 1500tasvir ਨੇ ਕਿਹਾ, ਏਵਿਨ ਜੇਲ੍ਹ 'ਚੋਂ ਗੋਲੀਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ ਅਤੇ ਧੂੰਆਂ ਦੇਖਿਆ ਜਾ ਸਕਦਾ ਹੈ।
ਰਾਇਟਰਜ਼ ਦੁਆਰਾ ਸੰਪਰਕ ਕੀਤੇ ਗਏ ਇਕ ਗਵਾਹ ਨੇ ਕਿਹਾ, "ਕੈਦੀਆਂ ਦੇ ਪਰਿਵਾਰ ਏਵਿਨ ਜੇਲ੍ਹ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਇਕੱਠੇ ਹੋਏ ਹਨ। ਮੈਂ ਅੱਗ ਅਤੇ ਧੂੰਆਂ ਦੇਖ ਸਕਦਾ ਹਾਂ। ਬਹੁਤ ਸਾਰੇ ਵਿਸ਼ੇਸ਼ ਬਲ, ਇੱਥੇ ਐਂਬੂਲੈਂਸਾਂ ਵੀ ਹਨ।"
ਇਹ ਵੀ ਪੜ੍ਹੋ : ਗੋਲੀ ਚੱਲਣ ਦੀ ਸੂਚਨਾ ਨਾਲ ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਪੁਲਸ ਤਾਂ ਰਹਿ ਗਈ ਹੱਕੀ-ਬੱਕੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪਾਕਿ ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼, ਕੋਲ ਹਨ ਬਿਨਾਂ ਨਿਗਰਾਨੀ ਦੇ ਪ੍ਰਮਾਣੂ ਹਥਿਆਰ : ਬਾਈਡੇਨ
NEXT STORY