ਜਲੰਧਰ (ਮਹੇਸ਼) : ਰਾਮਾ ਮੰਡੀ ਚੌਕ ਵਾਲੇ ਬੈਰੀਅਰ ਨੇੜੇ ਸਥਿਤ ਆਰਮੀ ਸਕੂਲ ਦੇ ਬਾਹਰ ਗੋਲੀ ਚੱਲਣ ਦੀ ਮਿਲੀ ਸੂਚਨਾ ਨਾਲ ਪੁਲਸ ਅਤੇ ਲੋਕਾਂ 'ਚ ਦਹਿਸ਼ਤ ਫੈਲ ਗਈ। ਥਾਣਾ ਜਲੰਧਰ ਕੈਂਟ ਦੇ ਐੱਸ. ਐੱਚ. ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਰਾਤ ਕਰੀਬ 7.30 ਵਜੇ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿਸ ਤੋਂ 5 ਮਿੰਟ ਬਾਅਦ ਉਹ ਮੌਕੇ 'ਤੇ ਪਹੁੰਚ ਗਏ ਅਤੇ ਕਾਫੀ ਸਮੇਂ ਤੱਕ ਡੂੰਘਾਈ ਨਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਪਰ ਜਾਂਚ ਵਿਚ ਗੋਲੀ ਚੱਲਣ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ।
ਇਹ ਵੀ ਪੜ੍ਹੋ : ਜਲੰਧਰ: ਮਿੱਠਾਪੁਰ ਰੋਡ 'ਤੇ ਮੂੰਗਫਲੀ ਦੀ ਦੁਕਾਨ 'ਚ ਲੱਗੀ ਅੱਗ, ਹਜ਼ਾਰਾਂ ਦਾ ਨੁਕਸਾਨ
ਆਸ-ਪਾਸ ਰਹਿੰਦੇ ਆਰਮੀ ਦੇ ਲੋਕਾਂ ਨੇ ਇਹੀ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ। ਥਾਣਾ ਇੰਚਾਰਜ ਨੇ ਕਿਹਾ ਕਿ ਕੋਈ ਵੀ ਖੋਲ ਆਦਿ ਬਰਾਮਦ ਨਹੀਂ ਹੋਇਆ। ਸੀ. ਸੀ. ਟੀ. ਵੀ. ਫੁਟੇਜ 'ਚ ਕੁਝ ਨਹੀਂ ਮਿਲਿਆ। ਐੱਸ. ਐੱਚ. ਓ. ਨੇ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਉਹ ਸਮਝਦੇ ਹਨ ਕਿ ਗੋਲੀ ਚੱਲਣ ਬਾਰੇ ਕਿਸੇ ਨੇ ਝੂਠੀ ਅਫਵਾਹ ਫੈਲਾਈ ਹੋ ਸਕਦੀ ਹੈ। ਅਫਵਾਹ ਫੈਲਾਉਣ ਵਾਲੇ ਵਿਅਕਤੀ ਦਾ ਪੁਲਸ ਪਤਾ ਲਾ ਰਹੀ ਹੈ।
ਇਹ ਵੀ ਪੜ੍ਹੋ : ਬਾਹਰੋਂ ਆ ਕੇ ਨਸ਼ਾ ਵੇਚਣ ਵਾਲਿਆਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਕੀਤਾ ਪੁਲਸ ਹਵਾਲੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਲੰਧਰ: ਮਿੱਠਾਪੁਰ ਰੋਡ 'ਤੇ ਮੂੰਗਫਲੀ ਦੀ ਦੁਕਾਨ 'ਚ ਲੱਗੀ ਅੱਗ, ਹਜ਼ਾਰਾਂ ਦਾ ਨੁਕਸਾਨ
NEXT STORY