ਢਾਕਾ – ਬੰਗਲਾਦੇਸ਼ ’ਚ ਹਾਲ ਹੀ ’ਚ ਹੋਏ ਰਾਖਵਾਂਕਰਨ - ਵਿਰੋਧੀ ਅੰਦੋਲਨ ਦੌਰਾਨ ਹੋਈ ਹਿੰਸਾ ਦੇ ਮਾਮਲੇ ’ਚ ਇਕ ਸੁਨਿਆਰ ਦੀ ਹੱਤਿਆ ਦੇ ਕੇਸ ’ਚ ਸਾਬਕਾ ਸਪੀਕਰ ਸ਼ੀਰੀਨ ਸ਼ਰਮਿਨ ਚੋਧਰੀ ਅਤੇ ਸਾਬਕਾ ਵਪਾਰ ਮੰਤਰੀ ਟੀਪੂ ਮੁੰਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ, ਇਹ ਜਾਣਕਾਰੀ ਬੁੱਧਵਾਰ ਨੂੰ ਮਿਲੀ। ਇਹ ਪ੍ਰਦਰਸ਼ਨ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਦੇ ਪਤਨ ਦਾ ਕਾਰਨ ਬਣੇ ਸਨ। ਇਸ ’ਚ ਦੱਸਿਆ ਗਿਆ ਕਿ ਪ੍ਰਦਰਸ਼ਨ ਦੌਰਾਨ 38 ਸਾਲਾ ਸੁਨਿਆਰ ਮੁਸਲਿਮ ਉੱਦਿਨ ਮਿਲਨ ਦੀ ਹੱਤਿਆ ਦੇ ਲਈ ਮੁੰਸ਼ੀ ਅਤੇ ਸੰਸਦ ਦੀ ਸਾਬਕਾ ਪ੍ਰਧਾਨ ਚੋਧਰੀ ਸਮੇਤ 17 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਕਈ ਅਣਪਛਾਤੇ ਲੋਕ ਵੀ ਦੋਸ਼ੀ ਹਨ।
ਇਸ ਮਾਮਲੇ ’ਚ ਦਰਜ ਬਿਆਨ ਦੇ ਅਨੁਸਾਰ, ਜਦੋਂ ਸਿਟੀ ਬਾਜ਼ਾਰ ਖੇਤਰ ’ਚ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਅਤੇ ਆਵਾਮੀ ਲੀਗ ਦੇ ਮੁਲਾਜ਼ਮਾਂ ਦੇ ਵਿਚਕਾਰ ਲੜਾਈ ਹੋਈ ਸੀ, ਤਦ ਪੁਲਸ ਨੇ ਦੋਸ਼ੀਆਂ ਦੇ ਹੁਕਮਾਂ ਦੇ ਤਹਿਤ ਬੇਹੱਦ ਗੋਲੀਬਾਰੀ ਕੀਤੀ ਸੀ। ਖਬਰ ’ਚ ਦੱਸਿਆ ਗਿਆ ਕਿ ਉਸ ਸਮੇਂ ਮਿਲਨ ਨੂੰ ਗੋਲੀ ਲੱਗੀ ਅਤੇ ਉਸ ਨੂੰ ਰੰਗਪੁਰ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਹਸੀਨਾ ਦੀ ਅਗਵਾਈ ਵਾਲੀ ਸਰਕਾਰ ਪਤਨ ਤੋਂ ਬਾਅਦ, ਆਵਾਮੀ ਲੀਗ ਦੇ ਕਈ ਸੀਨੀਅਰ ਆਗੂ, ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਅਣਪਛਾਤੀਆਂ ਥਾਵਾਂ 'ਤੇ ਲੁਕ ਗਏ ਸਨ। ਪ੍ਰਮੁੱਖ ਬੰਗਲਾ ਭਾਸ਼ਾ ਦੇ ਇਕ ਸਮਾਚਾਰ ਪੱਤਰ 'ਪ੍ਰਥਮ ਆਲੋ' ਅਨੁਸਾਰ , ਮੁੰਸ਼ੀ ਵੀ 5 ਅਗਸਤ ਤੋਂ ਲੁਕੇ ਹੋਏ ਸਨ। ਖਬਰ ਦੇ ਮੁਤਾਬਿਕ, ਉਹ ਹਸੀਨਾ ਦੇ ਅਗਵਾਈ ਵਾਲੀ ਆਵਾਮੀ ਲੀਗ ਸਰਕਾਰ ਦੇ ਲਗਾਤਾਰ ਤੀਸਰੇ ਕਾਰਜਕਾਲ ਦੌਰਾਨ ਵਪਾਰ ਮੰਤਰੀ ਬਣੇ ਸਨ। ਪ੍ਰਧਾਨ ਮੰਤਰੀ ਅਹੁਦੇ ਅਸਤੀਫਾ ਦੇਣ ਤੋਂ ਬਾਅਦ, ਸ਼ੇਖ ਹਸੀਨਾ 5 ਅਗਸਤ ਨੂੰ ਭਾਰਤ ਚਲੀ ਗਈਆਂ ਸਨ। ਉਨ੍ਹਾਂ ਖਿਲਾਫ ਹੱਤਿਆ ਸਮੇਤ ਘੱਟੋ-ਘੱਟ 75 ਕੇਸ ਦਰਜ ਹਨ।
ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਬੀਜਿੰਗ ’ਚ ਫੌਜੀ ਅਧਿਕਾਰੀ ਨਾਲ ਕੀਤੀ ਮੁਲਾਕਾਤ
NEXT STORY