ਅਲਜੀਅਰਸ (ਬਿਊਰੋ)— ਦੁਨੀਆ ਦੇ ਹਰ ਹਿੱਸੇ ਵਿਚ ਵਿਦਿਆਰਥੀ ਨੂੰ ਅੱਗੇ ਵੱਧਣ ਲਈ ਪ੍ਰੀਖਿਆ ਦੇਣੀ ਪੈਂਦੀ ਹੈ। ਪ੍ਰੀਖਿਆ ਵਿਚ ਨਕਲ ਰੋਕਣ ਲਈ ਹਰ ਦੇਸ਼ ਦੀ ਸਰਕਾਰ ਆਪਣੇ ਪੱਧਰ 'ਤੇ ਨਿਯਮ ਬਣਾਉਂਦੀ ਹੈ। ਹੁਣ ਇਕ ਦੇਸ਼ ਅਜਿਹਾ ਵੀ ਹੈ ਜਿਸ ਨੇ ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਇੰਟਰਨੈੱਟ ਹੀ ਬੰਦ ਕਰ ਦਿੱਤਾ ਹੈ। ਅਲਜੀਰੀਆ ਵਿਚ ਬੁੱਧਵਾਰ ਨੂੰ ਹਾਈ ਸਕੂਲ ਡਿਪਲੋਮਾ ਪ੍ਰੀਖਿਆਵਾਂ ਸ਼ੁਰੂ ਹੋਈਆਂ ਹਨ ਅਤੇ ਪਹਿਲੇ ਦਿਨ ਤੋਂ ਹੀ ਨਕਲ ਰੋਕਣ ਲਈ ਉੱਥੇ ਇੰਟਰਨੈੱਟ ਬਲੈਕਆਊਟ ਕਰ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਕੁੱਲ 2 ਘੰਟੇ ਲਈ ਪੂਰੇ ਦੇਸ਼ ਵਿਚ ਮੋਬਾਇਲ ਅਤੇ ਫਿਕਸਡ ਇੰਟਰਨੈੱਟ ਠੱਪ ਰਿਹਾ। ਅਲਜੀਰੀ ਟੈਲੀਕਾਮ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਇੰਟਰਨੈੱਟ ਸੇਵਾ ਰੋਕ ਦਿੱਤੀ ਗਈ ਸੀ ਤਾਂ ਜੋ ਹਾਈ ਸਕੂਲ ਡਿਪਲੋਮਾ ਟੈਸਟ ਬਿਨਾਂ ਰੁਕਾਵਟ ਦੇ ਪੂਰਾ ਹੋ ਸਕੇ। ਦੱਸਣਯੋਗ ਹੈ ਕਿ ਜਦੋਂ ਤੱਕ ਇਹ ਪ੍ਰੀਖਿਆਵਾਂ ਚੱਲਣਗੀਆਂ ਉਦੋਂ ਤੱਕ 7 ਲੱਖ ਵਿਦਿਆਰਥੀਆਂ ਨੂੰ ਨਕਲ ਤੋਂ ਰੋਕਣ ਲਈ ਇੰਟਰਨੈੱਟ ਬਲੈਕਆਊਟ ਜਾਰੀ ਰਹੇਗਾ। ਸੋਮਵਾਰ ਤੱਕ ਇਹ ਪ੍ਰੀਖਿਆਵਾਂ ਹੋਣੀਆਂ ਹਨ।
ਟੈਲੀਕਾਮ ਐਸੋਸੀਏਸ਼ਨ AOTA ਦੇ ਪ੍ਰਧਾਨ ਅਲੀ ਕਹਿਲਾਨੇ ਮੁਤਾਬਕ ਆਪਰੇਟਰਸ ਲਈ ਸਰਕਾਰ ਦੀਆਂ ਮੰਗਾਂ ਨੂੰ ਪੂਰਾ ਕਰਨਾ ਜਰੂਰੀ ਹੈ। ਸਿੱਖਿਆ ਮੰਤਰੀ ਨੌਰੀਆ ਬੇਨਘਾਰਬਿਟ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ 'ਤੇ ਮੈਟਲ ਡਿਟੈਕਟਰ ਲਗਾਏ ਗਏ ਹਨ। ਪ੍ਰਸ਼ਨ ਪੱਤਰ ਲੀਕ ਹੋਣ ਤੋਂ ਰੋਕਣ ਲਈ ਉਨ੍ਹਾਂ ਥਾਵਾਂ 'ਤੇ ਵੀ ਜੈਮਰਸ ਅਤੇ ਨਿਗਰਾਨੀ ਕੈਮਰੇ ਲਗਾਏ ਗਏ ਹਨ, ਜਿੱਥੇ ਪ੍ਰਸ਼ਨ ਪੱਤਰ ਛੱਪਦੇ ਹਨ।
ਸਮਾਰਟ ਸਟੈਂਟ ਨਾਲ ਦਿਲ ਦੇ ਦੌਰੇ ਨੂੰ ਰੋਕਣ 'ਚ ਮਿਲ ਸਕਦੀ ਹੈ ਮਦਦ
NEXT STORY