ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਅਤੇ ਅਮਰੀਕਾ ਵਿਚ ਭਿਆਨਕ ਗਰਮੀ ਅਤੇ ਲੂ ਕਾਰਨ ਪਿਛਲੇ 2 ਹਫ਼ਤਿਆਂ ਵਿਚ ਕਰੋੜਾਂ ਸਮੁੰਦਰੀ ਜੀਵ ਅਤੇ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਗਿਆਨੀਆਂ ਮੁਤਾਬਕ ਵੱਧ ਤਾਪਮਾਨ ਨੂੰ ਇਹ ਜੀਵ ਬਰਦਾਸ਼ਤ ਨਹੀਂ ਕਰ ਪਾਏ। ਕੈਨੇਡਾ ਵਿਚ ਇੰਨੀ ਖਤਰਨਾਕ ਲੂ ਚੱਲ ਰਹੀ ਹੈ ਕਿ ਲੋਕਾਂ ਦਾ ਜੀਵਨ ਮੁਸ਼ਕਲ ਹੋ ਗਿਆ ਹੈ। ਸਮੁੰਦਰੀ ਤੱਟਾਂ 'ਤੇ ਕਰੋੜਾਂ ਸਮੁੰਦਰੀ ਜੀਵਾਂ ਦੇ ਮ੍ਰਿਤਕ ਸਰੀਰ ਮਿਲੇ ਹਨ।ਇਸ ਇਲਾਕੇ ਵਿਚ ਇੰਨੀ ਗਰਮੀ ਪਈ ਹੈ ਕਿ ਸੜਕਾਂ 'ਤੇ ਦਰਾੜਾਂ ਆ ਗਈਆਂ ਸਨ।ਖੁੱਲ੍ਹੇ ਵਿਚ ਰੱਖੇ ਆਂਡੇ ਤੋਂ ਆਮਲੇਟ ਬਣ ਗਿਆ। ਕੈਨੇਡਾ ਵਿਚ ਤਾਂ ਇਕ ਕਸਬਾ ਸੜ ਕੇ ਸਵਾਹ ਹੋ ਗਿਆ ਅਤੇ ਘਰਾਂ ਦੀਆਂ ਕੰਧਾਂ ਤੱਕ ਪਿਘਲ ਗਈਆਂ ਹਨ।
ਸੈਂਕੜੇ ਸਮੁੰਦਰੀ ਜੀਵਾਂ ਦੀ ਮੌਤ
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਚ ਜੰਤੂ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਕ੍ਰਿਸਟੋਫਰ ਹਾਰਲੇ ਨੇ ਐਤਵਾਰ ਨੂੰ ਕਿਟਿਸਲਾਨੋ ਬੀਚ 'ਤੇ ਸੈਂਕੜੇ ਮ੍ਰਿਤਕ ਜੀਵਾਂ ਨੂੰ ਦੇਖਿਆ। ਕ੍ਰਿਸਟੋਫਰ ਹਾਰਲੇ ਨੇ ਸਥਿਤੀ ਦੀ ਸਮੀਖਿਆ ਕਰਦਿਆਂ ਖਦਸ਼ਾ ਜਤਾਇਆ ਹੈ ਕਿ ਇਸ ਵਿਨਾਸ਼ਕਾਰੀ ਗਰਮੀ ਕਾਰਨ ਇਕ ਅਰਬਤੋਂ ਵੱਧ ਸਮੁੰਦਰੀ ਜੀਵ ਮਰ ਸਕਦੇ ਹਨ।ਅਮਰੀਕੀ ਅਖ਼ਬਾਰ ਦੀ ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਪਿਛਲੇ ਦੋ ਹਫ਼ਤਿਆਂ ਵਿਚ ਪਈ ਭਿਆਨਕ ਗਰਮੀ ਕਾਰਨ ਪੱਛਮੀ ਅਮਰੀਕਾ ਅਤੇ ਕੈਨੇਡਾ ਦੇ ਆਲੇ-ਦੁਆਲੇ ਮੌਜੂਦ ਸਾਗਰਾਂ ਵਿਚ 1 ਬਿਲੀਅਨ ਮਤਲਬ 100 ਕਰੋੜ ਤੋਂ ਵੱਧ ਸਮੁੰਦਰੀ ਜੀਵਾਂ ਦੀ ਮੌਤ ਹੋਈ ਹੈ।
ਘੋਗੇ ਆਪਣੇ ਸੈੱਲ ਵਿਚ ਥੱਕ ਗਏ, ਸਮੁੰਦਰੀ ਕਿਨਾਰੇ ਅਤੇ ਪੱਥਰਾਂ 'ਤੇ ਮ੍ਰਿਤਕ ਅਤੇ ਸੁੱਕੇ ਹੋਏ ਸੀ ਸਟਾਰ ਦੇਖੇ ਗਏ। ਇੰਨਾ ਹੀ ਨਹੀਂ ਗਰਮੀ ਵਿਚ ਕਾਰਨ ਸੁੱਕ ਰਹੀਆਂ ਨਦੀਆਂ ਵਿਚ ਸਾਲਮਨ ਮੱਛੀ ਨੂੰ ਤੈਰਨ ਵਿਚ ਮੁਸ਼ਕਲ ਹੋ ਰਹੀ ਸੀ। ਕੁਝ ਸਰਕਾਰੀ ਸੰਸਥਾਵਾਂ ਗਰਮ ਇਲਾਕਿਆਂ ਵਿਚ ਸਮੁੰਦਰੀ ਜੀਵਾਂ ਨੂੰ ਲੈ ਕੇ ਉਹਨਾਂ ਨੰ ਠੰਡੇ ਪਾਣੀ ਵਿਚ ਛੱਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਦਾਹਰਨ ਲਈ ਇਡਾਹੋ ਫਿਸ਼ ਐਂਡ ਗੇਮ ਏਜੰਸੀ ਗਰਮ ਨਦੀਆਂ ਤੋਂ ਸਾਲਮਨ ਮੱਛੀ ਨੂੰ ਫੜ ਕੇ ਠੰਡੇ ਹੈਚਰੀ ਵਿਚ ਟਰਾਂਸਫਰ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ -ਇੰਗਲੈਂਡ 'ਚ 13 ਮਿਲੀਅਨ ਤੱਕ ਪਹੁੰਚ ਸਕਦੀ ਹੈ ਗੈਰ ਕੋਰੋਨਾ ਇਲਾਜ ਵਾਲੇ ਮਰੀਜ਼ਾਂ ਦੀ ਉਡੀਕ ਸੂਚੀ
ਨੈਸ਼ਨਲ ਓਸ਼ੀਏਨਿਕ ਐਂਡ ਐਟਮੌਸਫਿਅਰਿਕ ਐਡਮਿਨਿਸਟ੍ਰੇਸ਼ਨ (NOAA) ਦੇ ਬਾਇਓਲੌਜੀਸਟ ਜੋਨਾਥਨ ਐਂਬ੍ਰੋਸ ਨੇ ਕਿਹਾ ਕਿ ਇਸ ਗਰਮੀ ਵਿਚ ਸਾਨੂੰ ਸਮੁੰਦਰੀ ਜੀਵਾਂ ਵਿਚ 90 ਫੀਸਦੀ ਮੌਤ ਦਰ ਦੇਖਣ ਨੂੰ ਮਿਲੀ ਹੈ। ਹੋ ਸਕਦਾ ਹੈ ਇਹ ਦਰ ਵੱਧ ਹੋਵੇ। 100 ਕਰੋੜ ਤੋਂ ਵੱਧ ਸਮੁੰਦਰੀ ਜੀਵਾਂ ਦੇ ਮਰਨ ਦਾ ਮਤਲਬ ਹੈ ਕਿ ਕਿਸੇ ਵੱਡੇ ਇਲਾਕੇ ਵਿਚ ਪੂਰੇ ਇਕੋਸਿਸਟਮ ਦਾ ਵਿਗੜ ਜਾਣਾ। ਇੱਥੇ ਦੱਸ ਦਈਏ ਕਿ ਜੂਨ ਮਹੀਨੇ ਦੇ ਅਖੀਰੀ ਦੋ ਹਫ਼ਤਿਆਂ ਵਿਚ ਕੈਨੇਡਾ ਅਤੇ ਅਮਰੀਕਾ ਵਿਚ ਭਿਆਨਕ ਗਰਮੀ ਪਈ। ਪਾਰਾ 49.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜੋ ਇਕ ਨਵਾਂ ਰਿਕਾਰਡ ਸੀ। ਵਰਲਡ ਮੇਟਰੀਓਲੌਜੀਕਲ ਓਰਗੇਨਾਈਜੇਸ਼ ਮੁਤਾਬਕ ਇਸ ਨੂੰ 'ਪ੍ਰੈਸ਼ਰ ਕੁੱਕਰ' ਹੀਟਵੇਵ ਕਿਹਾ ਜਾ ਰਿਹਾ ਹੈ।
ਗਰਮੀ ਅਤੇ ਕੈਨੇਡਾ ਤੇ ਉੱਤਰੀ-ਪੱਛਮੀ ਅਮਰੀਕਾ ਵਿਚ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਕੋਰੋਨਾ ਜਾਂਚ ਕੇਂਦਰਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਕੈਨੇਡਾ ਦੇ ਵੈਨਕੂਵਰ ਵਿਚ ਗਰਮੀ ਕਾਰਨ 130 ਤੋ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚਾਰੇ ਪਾਸੇ ਭਿਆਨਕ ਲੂ ਚੱਲ ਰਹੀ ਹੈ। ਅਮਰੀਕਾ ਵਿਚ ਪੋਰਟਲੈਂਡ, ਓਰੇਗਨ ਅਤੇ ਸੀਏਟਲ ਵਿਚ ਹਾਲਾਤ ਖਰਾਬ ਹਨ। ਇੱਥੇ 1940 ਦੇ ਬਾਅਦ ਤੋਂ ਇੰਨੀ ਭਿਆਨਕ ਗਰਮੀ ਪਈ ਹੈ।
ਇੰਗਲੈਂਡ 'ਚ 13 ਮਿਲੀਅਨ ਤੱਕ ਪਹੁੰਚ ਸਕਦੀ ਹੈ ਗੈਰ ਕੋਰੋਨਾ ਇਲਾਜ ਵਾਲੇ ਮਰੀਜ਼ਾਂ ਦੀ ਉਡੀਕ ਸੂਚੀ
NEXT STORY