ਕੈਲੀਫੋਰਨੀਆ– ਫੇਸਬੁੱਕ ’ਚ ਕੰਮ ਕਰਨ ਵਾਲੇ ਇਕ ਭਾਰਤੀ ਸਾਫਟਵੇਅਰ ਇੰਜੀਨੀਅਰ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ। ਇੰਜੀਨੀਅਰ ਨੇ ਫੇਸਬੁੱਕ ’ਤੇ ‘ਨਫਰਤ ਫੈਲਾਉਣ’ ਦਾ ਦੋਸ਼ ਲਗਾਉਂਦੇ ਹੋਏ ਜਨਤਕ ਰੂਪ ਨਾਲ ਆਲੋਚਨਾ ਕੀਤੀ। ਫੇਸਬੁੱਕ ਦੇ ਕਾਮੇਂ ਅਸ਼ੋਕ ਚੰਦਵਾਨੀ ਨੇ ਫੇਸਬੁੱਕ ਨੂੰ ਲਿਖੇ ਆਪਣੇ ਅਸਤੀਫੇ ’ਚ ਕਿਹਾ ਕਿ ਇਸ ਪਲੇਟਫਾਰਮ ਨੂੰ ਨਫਰਤ ਦਾ ਮੰਚ ਬਣਦੇ ਵੇਖ ਕੇ ਬੇਚੈਨੀ ਹੋ ਰਹੀ ਹੈ। ਮੰਗਲਵਾਰ ਨੂੰ ਇਸ ਖ਼ਿਲਾਫ਼ ਸਟੈਂਡ ਲੈਣ ਦਾ ਸਮਾਂ ਆ ਗਿਆ।
ਅਸ਼ੋਕ ਨੇ ਮੰਗਲਵਾਰ ਨੂੰ ਦਿੱਤਾ ਅਸਤੀਫਾ
ਫੇਸਬੁੱਕ ਸਾਫਟਵੇਅਰ ਇੰਜੀਨੀਅਰ ਅਸ਼ੋਕ ਚੰਦਵਾਨੀ ਨੇ ਫੇਸਬੁੱਕ ਦੇ ਇੰਟਰਨਲ ਨੈੱਟਵਰਕ ’ਤੇ ਪੋਸਟ ਕੀਤੇ ਆਪਣੇ 1300 ਸ਼ਬਦਾਂ ਦੇ ਲੈਟਰ ’ਚ ਲਿਖਿਆ ਕਿ ਮੈਂ ਇਸ ਲਈ ਨੌਕਰੀ ਛੱਡ ਰਿਹਾ ਹਾਂ ਕਿਉਂਕਿ ਮੈਂ ਹੁਣ ਅਜਿਹੇ ਸੰਗਠਨ ’ਚ ਯੋਗਦਾਨ ਨਹੀਂ ਕਰ ਸਕਦਾ ਜੋ ਅਮਰੀਕਾ ’ਚ ਅਤੇ ਗਲੋਬਲ ਪੱਧਰ ’ਤੇ ਨਫਰਤ ਫੈਲਾ ਰਿਹਾ ਹੈ। ਪੈਸੀਫਿਕ ਟਾਈਮ ਸਵੇਰੇ 8 ਵਜੇ ਦਿੱਤੇ ਆਪਣੇ ਅਸਤੀਫੇ ’ਚ ਅਸ਼ੋਕ ਨੇ ਕਈ ਲਿੰਕ ਸਾਂਝੇ ਕਰਕੇ ਆਪਣੇ ਦਾਵਿਆਂ ਨੂੰ ਮਜਬੂਤੀ ਨਾਲ ਕੰਪਨੀ ਦੇ ਸਾਹਮਣੇ ਪੇਸ਼ ਕੀਤਾ। ਚੰਦਵਾਨੀ ਨੇ ਕਿਹਾ ਕਿ ਕੰਪਨੀ ਨੇ ਨਸਲਵਾਦ, ਵਿਘਟਨ ਅਤੇ ਹਿੰਸਾ ਲਈ ਉਕਸਾਉਣ ਦੇ ਮੰਚ ’ਤੇ ਮੁਕਾਬਲਾ ਕਰਨ ਲਈ ਬਹੁਤ ਘੱਟ ਕੰਮ ਕੀਤਾ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਮੀਆਂਮਾਰ ’ਚ ਹੋਏ ਨਰਸਹਾਰ ਨੂੰ ਰੋਕਣ ’ਚ ਕੰਪਨੀ ਦੀ ਭੂਮਿਕਾ ਦਾ ਹਵਾਲਾ ਦਿੱਤਾ ਹੈ।
ਫੇਸਬੁੱਕ ਨੇ ਅਸਤੀਫੇ ’ਤੇ ਦਿੱਤੀ ਸਫਾਈ
ਫੇਸਬੁੱਕ ਦੇ ਬੁਲਾਰੇ ਲਿਜ਼ ਬੁਰਜੂਆਇਸ ਨੇ ਇਸ ਅਸਤੀਫੇ ’ਤੇ ਕੰਪਨੀ ਦਾ ਪੱਖ ਰੱਖਦੇ ਹੋਏ ਕਿਹਾ ਕਿ ਅਸੀਂ ਨਫਰਤ ਨਾਲ ਲਾਭ ਨਹੀਂ ਕਮਾਉਂਦੇ। ਅਸੀਂ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਹਰੇਕ ਸਾਲ ਅਰਬਾਂ ਡਾਲਰ ਦਾ ਨਿਵੇਸ਼ ਕਰਦੇ ਹਾਂ ਅਤੇ ਆਪਣੀਆਂ ਨੀਤੀਆਂ ਦੀ ਸਮੀਖਿਆ ਅਤੇ ਅਪਡੇਟ ਕਰਨ ਲਈ ਬਾਹਰੀ ਮਾਹਿਰਾਂ ਨਾਲ ਸਾਂਝੇਦਾਰੀ ’ਚ ਹਾਂ। ਇਸ ਗਰਮੀ ’ਚ ਅਸੀਂ ਉਦਯੋਗ ਦੀ ਅਗਲੀ ਨੀਤੀ ਸ਼ੁਰੂ ਕੀਤੀ, ਆਪਣੇ ਫੈਕਟ ਚੈੱਕ ਪ੍ਰੋਗਰਾਮ ਨੂੰ ਵਧਾਇਆ ਅਤੇ ਨਫਰਤ ਫੈਲਾਉਣ ਵਾਲੇ ਸੰਗਠਨਾਂ ਨਾਲ ਜੁੜੇ ਲੱਖਾਂ ਪੋਸਟ ਹਟਾਏ ਜਿਨ੍ਹਾਂ ’ਚੋਂ 96 ਫੀਸਦੀ ਉਹ ਸਨ ਜਿਨ੍ਹਾਂ ਬਾਰੇ ਸਾਨੂੰ ਕਿਸੇ ਨੇ ਸੂਚਿਤ ਨਹੀਂ ਕੀਤਾ ਸੀ।
ਸਿਰਫ਼ 24 ਘੰਟਿਆਂ ’ਚ ਬਣ ਕੇ ਤਿਆਰ ਹੋ ਜਾਵੇਗਾ ਤੁਹਾਡਾ ਘਰ, ਵੇਖੋ 3D-ਪ੍ਰਿੰਟਿੰਗ ਤਕਨੀਕ ਦਾ ਕਮਾਲ
NEXT STORY