ਦੱਖਣ ਅਫਰੀਕਾ (ਏਜੰਸੀ) : ਜਿਵੇਂ-ਜਿਵੇਂ ਦੁਨੀਆ ਦੀ ਆਬਾਦੀ ਵਧਦੀ ਜਾ ਰਹੀ ਹੈ, ਅਲਜ਼ਾਈਮਰ ਰੋਗ ਤੇਜ਼ੀ ਨਾਲ ਆਮ ਹੁੰਦਾ ਜਾ ਰਿਹਾ ਹੈ। ਅਲਜ਼ਾਈਮਰ ਰੋਗ ਡਿਮੈਂਸ਼ੀਆ ਦਾ ਸਭ ਤੋਂ ਪ੍ਰਚੱਲਤ ਰੂਪ ਹੈ। ਡਿਮੈਂਸ਼ੀਆ ਇਕ ਰੋਗ ਹੈ, ਜਿਸ ਦੀ ਵਰਤੋਂ ਉਮਰ ਦੇ ਨਾਲ ਦਿਮਾਗ ਦੀ ਕਾਰਜ ਸਮਰੱਥਾ ’ਚ ਗਿਰਾਵਟ ਨਾਲ ਜੁਡ਼ੇ ਲੱਛਣਾਂ ਦੀ ਇਕ ਲੜੀ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਲੱਛਣਾਂ ’ਚ ਯਾਦਦਾਸ਼ਤ ਦੀ ਘਾਟ, ਸੰਚਾਰ ’ਚ ਮੁਸ਼ਕਲਾਂ, ਸਮੱਸਿਆ-ਹੱਲ ਸੰਘਰਸ਼ ਅਤੇ ਸ਼ਖ਼ਸੀਅਤ ਜਾਂ ਵਿਵਹਾਰ ’ਚ ਤਬਦੀਲੀਆਂ ਸ਼ਾਮਲ ਹਨ। ਵਰਤ ਰੱਖ ਕੇ ਇਸ ਤੋਂ ਬਚਿਆ ਜਾ ਸਕਦਾ ਹੈ।
ਅਲਜ਼ਾਈਮਰ ਰੋਗ ਇਕ ਤੇਜ਼ੀ ਨਾਲ ਵਧਦੀ ਗਲੋਬਲ ਸਮੱਸਿਆ ਹੈ। ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ 2050 ਤੱਕ ਇਸ ਸਥਿਤੀ ਤੋਂ ਪੀਡ਼ਤ ਲੋਕਾਂ ਦੀ ਗਿਣਤੀ 3 ਗੁਣਾ ਹੋ ਜਾਵੇਗੀ। ਇਸ ਵਧਦੀ ਸਮੱਸਿਆ ਦੇ ਬਾਵਜੂਦ, ਅਲਜ਼ਾਈਮਰ ਰੋਗ ਉਮੀਦ ਤੋਂ ਘੱਟ ਸਮਝੀ ਜਾਣ ਵਾਲੀ ਸਥਿਤੀ ਬਣੀ ਹੋਈ ਹੈ। ਵਿਸ਼ੇਸ਼ ਰੂਪ ’ਚ ਦੱਖਣ ਅਫਰੀਕਾ ਵਰਗੇ ਉਪ-ਸਹਾਰਾ ਦੇਸ਼ਾਂ ’ਚ ਇਹ ਵੱਡੀ ਸਮੱਸਿਆ ਹੈ। ਇਕ ਵੱਡੀ ਚੁਣੌਤੀ ਇਹ ਹੈ ਕਿ ਅਲਜ਼ਾਈਮਰ ਇਕ ਮੁਸ਼ਕਲ ਸਥਿਤੀ ਹੈ, ਜਿਸ ਦਾ ਕੋਈ ਪੱਕਾ ਇਲਾਜ ਨਹੀਂ ਹੈ।
ਹਾਲਾਂਕਿ, ਕਲਾਉਡੀਆ ਨਤਸਾਪੀ, ਯੂਨੀਵਰਸਿਟੀ ਆਫ ਫਰੀ ਸਟੇਟ ਦੇ ਖੋਜੀਅਾਂ ਨੇ ਰੋਗ ਨਾਲ ਜੁਡ਼ੇ ਕਈ ਪ੍ਰਮੁੱਖ ਜੋਖਮ ਕਾਰਕਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ’ਚ ਉਮਰ, ਜੇਨੈਟਿਕ, ਜੀਵਨਸ਼ੈਲੀ ਕਾਰਕ ਅਤੇ ਅੰਡਰਲੇਇੰਗ ਮੈਡੀਕਲ ਸਥਿਤੀਆਂ ਸ਼ਾਮਲ ਹਨ। ਹਾਲ ਹੀ ਦੇ ਸਾਲਾਂ ’ਚ ਅਲਜ਼ਾਈਮਰ ਰੋਗ ਵਰਗੀਆਂ ਉਮਰ ਨਾਲ ਸਬੰਧਤ ਬਿਮਾਰੀਆਂ ’ਤੇ ਜਾਂਚ ਦੇ ਸਭ ਤੋਂ ਆਸ਼ਾਜਨਕ ਖੇਤਰਾਂ ’ਚੋਂ ਇਕ ਦਿਮਾਗ ’ਚ ਨੁਕਸਾਨਦਾਇਕ ਪ੍ਰੋਟੀਨ ਦਾ ਢੇਰ ਰਿਹਾ ਹੈ। ਵਿਸ਼ੇਸ਼ ਰੂਪ ’ਚ ਅਮਾਇਲਾਇਡ। ਅਮਾਇਲਾਇਡ ਅਲਜ਼ਾਈਮਰ ਰੋਗ ’ਚ ਖੋਜ ਦਾ ਇਕ ਪ੍ਰਮੁੱਖ ਖੇਤਰ ਬਣਿਆ ਹੋਇਆ ਹੈ ਕਿਉਂਕਿ ਇਸ ਦਾ ਵਧਣਾ ਇਸ ਸਥਿਤੀ ਦੇ ਵਿਕਾਸ ਨਾਲ ਜੁੜਿਆ ਹੈ। ਰੋਗ ਪ੍ਰਕਿਰਿਆ ’ਚ ਇਸ ਦੀ ਹਿੱਸੇਦਾਰੀ ਨੂੰ ਸਮਝਣਾ ਸਾਡੇ ਗਿਆਨ ਨੂੰ ਅੱਗੇ ਵਧਾਉਣ ਅਤੇ ਰੋਗ ਦੇ ਡਾਇਗਨੌਸ, ਰੋਕਥਾਮ ਅਤੇ ਇਲਾਜ ਲਈ ਅਸਰਦਾਰ ਰਣਨੀਤੀ ਵਿਕਸਿਤ ਕਰਨ ਲਈ ਅਹਿਮ ਹੈ।
ਸਾਡੇ ਅਧਿਐਨ ’ਚ ਅਸੀਂ ਚੂਹਿਆਂ ਦੇ ਦਿਮਾਗ ਦੇ ਸੈੱਲਾਂ ’ਤੇ ਰੁਕ-ਰੁਕ ਕੇ ਵਰਤ ਰੱਖਣ ਦੇ ਪ੍ਰਭਾਵਾਂ ਦੀ ਜਾਂਚ ਕੀਤੀ ਅਤੇ ਵਧੇ ਹੋਏ ਅਮਾਇਲਾਇਡ ਜ਼ਹਿਰੀਲੇਪਨ ਵਾਲੇ ਚੂਹਿਆਂ ਤੋਂ ਵੱਖ ਕੀਤੇ ਦਿਮਾਗ ਦੇ ਸੈੱਲਾਂ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਚੂਹਿਆਂ ਵੱਲੋਂ 24 ਤੋਂ 48 ਘੰਟੇ ਤੱਕ ਰੁਕ-ਰੁਕ ਕੇ ਵਰਤ ਰੱਖਣ ਨਾਲ ਉਨ੍ਹਾਂ ਦੇ ਦਿਮਾਗ ਦੇ ਵਿਸ਼ੇਸ਼ ਖੇਤਰਾਂ ’ਚ ਸੈੱਲਾਂ ਦੀ ਮੌਤ ਤੋਂ ਸੁਰੱਖਿਆ ਮਿਲਦੀ ਹੈ। ਅਸੀਂ ਭੁੱਖੇ ਰਹਿਣ ਵਾਲੇ ਚੂਹਿਆਂ ਦੇ ਸੈੱਲਾਂ ’ਚ ਵਧੇ ਹੋਏ ਆਟੋਫੈਗੀ ਪੱਧਰ ਨੂੰ ਵੇਖਿਆ। ਦਿਮਾਗ ਦੇ ਸੈੱਲਾਂ ’ਚ ਉੱਚ ਅਮਾਇਲਾਇਡ ਪ੍ਰੋਟੀਨ ਲੋਡ ਦੀ ਹਾਜ਼ਰੀ ’ਚ ਵੀ, ਰੁਕ-ਰੁਕ ਕੇ ਵਰਤ ਨੇ ਆਟੋਫੈਗੀ ਗਤੀਵਿਧੀ ਨੂੰ ਬਣਾਈ ਰੱਖਿਆ ਅਤੇ ਇਹ ਪ੍ਰਕਿਰਿਆ 21 ਦਿਨਾਂ ਦੇ ਇਲਾਜ ਦੀ ਦਖ਼ਲ ਮਿਆਦ ’ਚ ਅਸਰਦਾਇਕ ਰਹੀ।
ਅਮਰੀਕਾ ਦੇ ਫਿਲਾਡੇਲਫੀਆ 'ਚ ਗੋਲੀਬਾਰੀ, ਚਾਰ ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
NEXT STORY