ਵਾਸ਼ਿੰਗਟਨ - ਅਮਰੀਕਾ 'ਚ ਇਕ ਪਿਤਾ ਨੇ 40 ਸਾਲ ਦੀ ਉਮਰ 'ਚ ਆਪਣੀ ਧੀ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਉਸ ਨਾਲ ਵਿਆਹ ਵੀ ਰਚਾ ਲਿਆ। 21 ਸਾਲ ਦੀ ਧੀ ਨਾਲ ਸਰੀਰਕ ਸਬੰਧ ਬਣਾਉਣ ਅਤੇ ਵਿਆਹ ਕਰਨ ਦੇ ਜ਼ੁਰਮ 'ਚ ਪਿਤਾ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਅਮਰੀਕਾ ਦੇ ਨੇਬ੍ਰਾਸਕਾ ਦਾ ਹੈ। ਸਜ਼ਾ ਹਾਲ ਕਾਊਂਟੀ ਡਿਸਟ੍ਰਿਕਟ ਜੱਜ ਨੇ ਟ੍ਰੈਵਿਸ ਫੀਲਡਗ੍ਰੋਵ ਨੂੰ 2 ਸਾਲ ਜੇਲ ਦੀ ਸਜ਼ਾ ਸੁਣਾਈ, ਜਦਕਿ ਉਸ ਦੀ ਧੀ ਨੂੰ ਬਾਅਦ 'ਚ ਸਜ਼ਾ ਦਿੱਤੀ ਜਾਵੇਗੀ।
ਮੀਡੀਆ ਰਿਪੋਰਟ ਮੁਤਾਬਕ 21 ਸਾਲ ਦੀ ਧੀ ਨੇ ਇਸ ਲਈ ਆਪਣੇ ਪਿਤਾ ਨਾਲ ਸਬੰਧ ਬਣਾਏ ਕਿ ਉਂਕਿ ਉਹ ਚਾਹੁੰਦੀ ਸੀ ਕਿ ਉਸ ਦੀ ਮਤਰੇਈ ਭੈਣ ਨਫਰਤ ਕਰੇ। ਇਸ ਤੋਂ ਪਹਿਲਾਂ ਉਹ ਕਾਫੀ ਸਾਲ ਤੱਕ ਅਲਗ ਰਹਿਣ ਤੋਂ ਬਾਅਦ ਆਪਣੇ ਪਿਤਾ ਫੀਲਡਗ੍ਰੋਵ ਨੂੰ ਲੱਭਣ 'ਚ ਸਫਲ ਰਹੀ ਸੀ। ਕੋਰਟ 'ਚ ਟ੍ਰੈਵਿਸ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਲੰਬੇ ਸਮੇਂ ਤੱਕ ਅਲਗ ਰਹਿਣ ਵਾਲੀ ਧੀ ਨਾਲ ਸਬੰਧ ਬਣਾਏ।
ਪਿਤਾ ਨੂੰ 21 ਸਾਲ ਦੀ ਧੀ ਸਮਾਂਥਾ ਕਰਸ਼ਨਰ ਨਾਲ ਕੋਈ ਸੰਪਰਕ ਨਾ ਕਰਨ ਨੂੰ ਕਿਹਾ ਗਿਆ ਹੈ। ਬੀਤੇ ਸਾਲ 1 ਅਕਤੂਬਰ ਨੂੰ ਦੋਹਾਂ ਨੇ ਵਿਆਹ ਕਰ ਲਿਆ ਸੀ। ਡੀ. ਐੱਨ. ਏ. ਟੈਸਚ ਰਾਹੀਂ ਦੋਹਾਂ ਦੇ ਸਬੰਧ ਦੀ ਪੁਸ਼ਟੀ ਹੋਈ। ਪਿਤਾ ਅਤੇ ਧੀ ਨੇ ਮੰਨਿਆ ਸੀ ਕਿ ਉਨ੍ਹਾਂ ਵਿਚਾਲੇ ਰੋਮਾਂਟਿਕ ਅਤੇ ਸੈਕਸ਼ੂਅਲ ਰਿਲੇਸ਼ਨਸ਼ਿਪ ਡਿਵੈਲਪ ਹੋ ਗਏ ਸਨ। ਧੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ 3 ਸਾਲ ਪਹਿਲਾਂ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਹ ਆਪਣੇ ਪਿਤਾ ਦੇ ਬਾਰੇ ਜਾਣਨਾ ਚਾਹੁੰਦੀ ਹੈ ਅਤੇ ਉਦੋਂ ਮਾਂ ਨੇ ਉਸ ਦੇ ਪਿਤਾ ਨਾਲ ਧੀ ਦੀ ਮੁਲਾਕਾਤ ਕਰਾਈ ਸੀ। ਦੋਹਾਂ ਨੇ ਪੁਲਸ ਨੂੰ ਦੱਸਿਆ ਕਿ ਪਹਿਲੀ ਮੁਲਾਕਾਤ ਤੋਂ ਕਰੀਬ 3 ਸਾਲ ਬਾਅਦ ਤੱਕ ਉਨ੍ਹਾਂ ਵਿਚਾਲੇ ਪਿਤਾ-ਧੀ ਦਾ ਰਿਸ਼ਤਾ ਸੀ। ਕੋਰਟ 'ਚ ਬਚਾਅ ਪੱਖ ਦੇ ਵਕੀਲ ਨੇ ਕਿਹਾ ਸੀ ਕਿ ਪਿਤਾ ਨੂੰ ਬ੍ਰੈਨ ਇਨਜ਼ਰੀ ਹੋਈ ਸੀ ਅਤੇ ਉਹ ਹਾਈ ਫੰਕਸ਼ਨਿੰਗ ਵਿਅਕਤੀ ਨਹੀਂ ਹੈ।
ਕੈਨੇਡਾ 'ਚ ਦੁਨੀਆ ਦਾ ਪਹਿਲਾ ਇਲੈਕਟ੍ਰਾਨਿਕ ਸੀ-ਪਲੇਨ ਬਣਾ ਰਹੀ ਇਹ ਕੰਪਨੀ
NEXT STORY