ਟੇਨੇਸੀ (ਇੰਟ.) : ਅਮਰੀਕਾ ਦੇ ਟੇਨੇਸੀ ਰਾਜ ਵਿਚ ਮੌਤ ਦੀ ਸਜ਼ਾ ਪਾਉਣ ਵਾਲੀ ਮਹਿਲਾ ਕੈਦੀ ਕ੍ਰਿਸਟਾ ਗੇਲ ਪਾਈਕ ਨੂੰ ਬੁੱਧਵਾਰ ਨੂੰ ਘਾਤਕ ਇੰਜੈਕਸ਼ਨ ਦਿੱਤੇ ਗਏ ਪਰ ਦੋਵੇਂ ਇੰਜੈਕਸ਼ਨਾਂ ਤੋਂ ਬਾਅਦ ਵੀ ਉਸ ਦੀ ਮੌਤ ਨਹੀਂ ਹੋਈ। ਉਸ ਦੀ ਧੜਕਣ ਚੱਲਦੀ ਰਹੀ ਅਤੇ ਉਹ ਨੀਂਦ ਵਿਚ ਘੁਰਾੜੇ ਮਾਰਦੀ ਰਹੀ। ਇਸ ਤੋਂ ਬਾਅਦ ਉਸ ਦੀ ਮੌਤ ਦੀ ਸਜ਼ਾ ਦੀ ਪ੍ਰਕਿਰਿਆ ਰੋਕ ਦਿੱਤੀ ਗਈ।
ਪਾਈਕ ਨੂੰ 1995 ਵਿਚ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 1996 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬੁੱਧਵਾਰ ਨੂੰ ਉਸ ਨੂੰ ਸਟ੍ਰੈਚਰ ’ਤੇ ਬੰਨ੍ਹ ਕੇ ਘਾਤਕ ਇੰਜੈਕਸ਼ਨ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਰਿਪੋਰਟ ਮੁਤਾਬਕ ਅਮਰੀਕਾ ਵਿਚ ਇਸ ਤੋਂ ਪਹਿਲਾਂ 7 ਅਜਿਹੇ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਘਾਤਕ ਇੰਜੈਕਸ਼ਨ ਦਿੱਤੇ ਜਾਣ ਦੇ ਬਾਵਜੂਦ ਕੈਦੀਆਂ ਦੀ ਮੌਤ ਨਹੀਂ ਹੋਈ ਸੀ। ਹਾਲਾਂਕਿ, ਉਨ੍ਹਾਂ ਮਾਮਲਿਆਂ ਵਿਚ ਮੈਡੀਕਲ ਟੀਮ ਨੂੰ ਦਵਾਈ ਨਾੜਾਂ ਵਿਚ ਪਹੁੰਚਾਉਣ ਵਿਚ ਪ੍ਰੇਸ਼ਾਨੀ ਹੋਈ ਸੀ।
ਅਫ਼ਗਾਨਿਸਤਾਨ 'ਚ ਪਾਕਿਸਤਾਨੀ ਏਅਰਸਟ੍ਰਾਈਕ, 10 ਨਾਗਰਿਕਾਂ ਦੀ ਮੌਤ, 9 ਜ਼ਖ਼ਮੀ
NEXT STORY