ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੁੱਤਰ ਕਾਸਿਮ ਖ਼ਾਨ ਨੇ ਇਕ ਇੰਟਰਵਿਊ ਦੌਰਾਨ ਜੇਲ੍ਹ ਵਿੱਚ ਬੰਦ ਪਿਤਾ ਦੀ ਸੁਰੱਖਿਆ ਅਤੇ ਸਿਹਤ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਕਾਸਿਮ ਨੇ ਖ਼ਦਸ਼ਾ ਜਤਾਇਆ ਹੈ ਕਿ ਜੇਕਰ ਅੰਤਰਰਾਸ਼ਟਰੀ ਭਾਈਚਾਰੇ ਨੇ ਦਖਲ ਨਾ ਦਿੱਤਾ, ਤਾਂ ਉਹ ਸ਼ਾਇਦ ਆਪਣੇ ਪਿਤਾ ਨੂੰ ਮੁੜ ਕਦੇ ਜਿਊਂਦਾ ਨਹੀਂ ਦੇਖ ਸਕਣਗੇ।
ਕਾਸਿਮ ਨੇ ਦੱਸਿਆ ਕਿ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਪਿਛਲੇ 3 ਸਾਲਾਂ ਤੋਂ ਅਦਿਆਲਾ ਜੇਲ੍ਹ 'ਚ ਬੰਦ 73 ਸਾਲਾ ਇਮਰਾਨ ਖ਼ਾਨ ਤੱਕ ਪਰਿਵਾਰ ਅਤੇ ਵਕੀਲਾਂ ਨਾਲ ਮੁਲਾਕਾਤ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਨੂੰ ਪਰਿਵਾਰ ਨਾਲ ਫ਼ੋਨ 'ਤੇ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ।
ਲੰਡਨ ਵਿੱਚ ਰਹਿ ਰਹੇ ਕਾਸਿਮ ਖ਼ਾਨ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿਤਾ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਡਾਕਟਰੀ ਜਾਂਚ ਤੱਕ ਦੀ ਸੁਵਿਧਾ ਵੀ ਰੋਕ ਦਿੱਤੀ ਗਈ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।
ਇਮਰਾਨ ਖ਼ਾਨ ਦੇ ਪਰਿਵਾਰ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੇ ਸਮਰਥਕਾਂ ਦਾ ਦੋਸ਼ ਹੈ ਕਿ ਸ਼ਾਹਬਾਜ਼ ਸ਼ਰੀਫ਼ ਸਰਕਾਰ ਅਤੇ ਦੇਸ਼ ਦੀ ਸ਼ਕਤੀਸ਼ਾਲੀ ਫ਼ੌਜ ਮਿਲ ਕੇ ਇਮਰਾਨ ਖ਼ਾਨ ਦੀ ਆਵਾਜ਼ ਨੂੰ ਪੂਰੀ ਤਰ੍ਹਾਂ ਦਬਾਉਣਾ ਚਾਹੁੰਦੀ ਹੈ। ਕਾਸਿਮ ਖ਼ਾਨ ਨੇ ਮਨੁੱਖੀ-ਅਧਿਕਾਰ ਸੰਗਠਨਾਂ ਅਤੇ ਗਲੋਬਲ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਸਰਕਾਰ 'ਤੇ ਇਮਰਾਨ ਖ਼ਾਨ ਦੀ ਬੁਨਿਆਦੀ ਸੁਰੱਖਿਆ, ਡਾਕਟਰੀ ਦੇਖਭਾਲ ਅਤੇ ਰਿਹਾਈ ਲਈ ਦਬਾਅ ਬਣਾਉਣ।
ਵਪਾਰਕ ਸਮਝੌਤੇ ਦੇ ਬਾਵਜੂਦ ਅਮਰੀਕਾ ਨੂੰ ਬੰਗਲਾਦੇਸ਼ ਦਾ ਗਾਰਮੈਂਟਸ ਨਿਰਯਾਤ 7.55 ਫੀਸਦੀ ਘਟਿਆ
NEXT STORY