ਢਾਕਾ : ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਜ਼ਿਲ੍ਹੇ ਵਿਚ ਇਕ ਮਹਿਲਾ ਸੈਲਾਨੀ ਨਾਲ ਕਥਿਤ ਤੌਰ ’ਤੇ ਸਮੂਹਕ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨਾਲ ਜਬਰ-ਜ਼ਿਨਾਹ ਦੌਰਾਨ ਬਦਮਾਸ਼ਾਂ ਨੇ ਉਸ ਦੇ ਪਤੀ ਅਤੇ ਪੁੱਤਰ ਨੂੰ ਬੰਧਕ ਬਣਾ ਲਿਆ ਸੀ। ਪੁਰਸ਼ਾਂ ਦੇ ਇਕ ਸਮੂਹ ਨੇ ਲਬੋਨੀ ਪੁਆਇੰਟ ਇਲਾਕੇ ਤੋਂ ਪੀੜਤਾ ਦੇ ਪਤੀ ਅਤੇ ਬੱਚੇ ਨੂੰ ਬੰਧਕ ਬਣਾ ਲਿਆ ਅਤੇ ਕਥਿਤ ਤੌਰ ’ਤੇ ਉਸ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ। ਆਰ.ਏ.ਬੀ. 15 ਦੇ ਕਮਾਂਡਰ ਲੈਫਟੀਨੈਂਟ ਕਰਨਲ ਖੈਰੂਲ ਇਸਲਾਮ ਨੇ ਦੱਸਿਆ ਕਿ ਨੀਮ-ਫ਼ੌਜੀ ਬੱਲ ਦੀ ਏਲੀਟ ਯੂਨਿਟ ਦੇ ਅਧਿਕਾਰੀਆਂ ਨੇ ਵੀਰਵਾਰ ਦੁਪਹਿਰ ਕਰੀਬ 1:30 ਵਜੇ ਪੀੜਤਾ ਨੂੰ ਜਿਆ ਗੈਸਟ ਇਨ ਤੋਂ ਬਚਾਇਆ। ਬਲ ਨੇ ਹੋਟਲ ਪ੍ਰਬੰਧਕ ਨੂੰ ਹਿਰਾਸਤ ਵਿਚ ਲਿਆ ਅਤੇ ਸੀ.ਸੀ.ਟੀ.ਵੀ. ਕੈਮਰੇ ਤੋਂ ਵੀਡੀਓ ਫੁਟੇਜ ਦੀ ਜਾਂਚ ਦੇ ਬਾਅਦ ਦੋਸ਼ੀਆਂ ਦੀ ਪਛਾਣ ਕੀਤੀ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਵਾਪਰੇ ਹਾਦਸਿਆਂ ਨੇ ਸੁੰਨੀਆਂ ਕੀਤੀਆਂ ਕਈ ਮਾਵਾਂ ਦੀਆਂ ਕੁੱਖਾਂ, ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2021
ਸ਼ੁੱਕਰਵਾਰ ਨੂੰ ਕਾਨੂੰਨ ਮੰਤਰੀ ਅਨੀਸੁਲ ਹਕ ਨੇ ਦੱਸਿਆ, ‘ਕਾਕਸ ਬਾਜ਼ਾਰ ਦੇ ਸੀਨੀਅਰ ਜੁਡੀਸ਼ੀਅਲ ਮੈਜਿਸਟ੍ਰੇਟ ਹਮੀਮੁਨ ਤੰਜਿਨ ਨੇ ਸ਼ਾਮ ਕਰੀਬ 5 ਵਜੇ ਪੀੜਤਾ ਦਾ ਬਿਆਨ ਦਰਜ ਕੀਤਾ।’ ਮੰਤਰੀ ਨੇ ਕਿਹਾ, ‘ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।’ ਸ਼ੁੱਕਰਵਾਰ ਰਾਤ ਤੱਕ ਪੁਲਸ ਨੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਸੀ। ਮਹਿਲਾ ਅਧਿਕਾਰ ਕਾਰਕੁਨਾਂ ਅਤੇ ਕਾਨੂੰਨੀ ਮਾਹਰਾਂ ਨੇ ਦੱਸਿਆ ਕਿ ਦੇਸ਼ ਵਿਚ ਅਜੇ ਵੀ ਇਕ ਮਜ਼ਬੂਤ ਕਾਨੂੰਨ ਦੀ ਘਾਟ ਹੈ ਜੋ ਜਬਰ-ਜ਼ਿਨਾਹ ਖ਼ਿਲਾਫ਼ ਸੁਰੱਖਿਆ ਦੇ ਰੂਪ ਵਿਚ ਕੰਮ ਕਰੇ। ਮਾਹਰਾਂ ਨੇ ਦੇਸ਼ ਦੀਆਂ ਜਬਰ-ਜ਼ਿਨਾਹ ਪੀੜਤਾਂ ਲਈ ਨਿਆਂ ਦੀ ਮੰਗ ਕੀਤੀ ਅਤੇ ਅਧਿਕਾਰੀਆਂ ਤੋਂ ਘੱਟ ਉਮਰ ਤੋਂ ਹੀ ਯੌਣ ਸਿੱਖਿਆ ਸ਼ੁਰੂ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਜਨਸੰਖਿਆ ਸੰਕਟ: ਵਿਆਹ ਅਤੇ ਬੱਚੇ ਪੈਦਾ ਕਰਨ ਲਈ ਚੀਨੀ ਸਰਕਾਰ ਦੇ ਰਹੀ 23 ਲੱਖ ਤੋਂ ਵੱਧ ਦਾ ਲੋਨ
ਲੀਰਹੋ ਦੇ ਕਾਰਜਕਾਰੀ ਨਿਰਦੇਸ਼ਕ ਨੂਰਜਹਾਂ ਖਾਨ ਨੇ ਦੱਸਿਆ, ‘ਪਿਛਲੇ 50 ਸਾਲਾਂ ਤੋਂ ਅਸੀਂ ਔਰਤਾਂ ਦੇ ਕਾਨੂੰਨੀ ਅਧਿਕਾਰਾਂ ਲਈ ਲੜ ਰਹੇ ਹਾਂ। ਫਿਰ ਵੀ ਪੁਲਸ ਅਪਰਾਧ ਨੂੰ ਕੰਟਰੋਲ ਕਰਨ ਦੀ ਬਜਾਏ ਜਬਰ-ਜ਼ਿਨਾਹ ਪੀੜਤਾ ’ਤੇ ਦੋਸ਼ ਲਗਾਉਂਦੀ ਹੈ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਅਸੀਂ ਧੰਨਵਾਦੀ ਹਾਂ ਆਰ.ਏ.ਬੀ. ਦੇ। ਜੇਕਰ ਉਹ ਨਹੀਂ ਹੁੰਦੇ ਤਾਂ ਦੋਸ਼ੀਆਂ ਦੀ ਪਛਾਣ ਵੀ ਨਹੀਂ ਕੀਤੀ ਜਾਣੀ ਸੀ।’
ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਸ਼ਾਲੀਨਾ ਕੁਮਾਰ ਨੇ ਰਚਿਆ ਇਤਿਹਾਸ, ਅਮਰੀਕਾ 'ਚ ਸੰਘੀ ਜੱਜ ਵਜੋਂ ਹੋਈ ਨਿਯੁਕਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਖੁਫ਼ੀਆ ਏਜੰਸੀਆਂ ਦਾ ਖੁਲਾਸਾ : ਸਾਊਦੀ ਅਰਬ ਨੂੰ ਬੈਲਿਸਟਿਕ ਮਿਜ਼ਾਈਲ ਬਣਾਉਣ ’ਚ ਮਦਦ ਕਰ ਰਿਹੈ ਚੀਨ
NEXT STORY