ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਚੋਟੀ ਦੀ ਜਾਂਚ ਏਜੰਸੀ ਦੇ ਸਾਬਕਾ ਉੱਚ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਕਈ ਚੋਟੀ ਦੇ ਨੇਤਾਵਾਂ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕੀਤੀ ਸੀ। ‘ਦਿ ਡਾਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫਆਈਏ) ਦੇ ਸਾਬਕਾ ਡਾਇਰੈਕਟਰ ਮੁਹੰਮਦ ਰਿਜ਼ਵਾਨ (47) ਪੀਐਮਐਲਐਨ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਬਣਨ ਤੋਂ ਕੁਝ ਦਿਨ ਪਹਿਲਾਂ ਲੰਬੀ ਛੁੱਟੀ ’ਤੇ ਚਲੇ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪਿਛਲੇ ਮਹੀਨੇ ਐਫਆਈਏ ਲਾਹੌਰ ਦੇ ਡਾਇਰੈਕਟਰ ਦੇ ਦਫ਼ਤਰ ਤੋਂ ਹਟਾ ਦਿੱਤਾ ਗਿਆ ਸੀ ਮਤਲਬ ਤਬਾਦਲਾ ਕਰ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਚਿਤਾਵਨੀ : ਅਗਲੇ 5 ਸਾਲਾਂ 'ਚ 1.5 ਡਿਗਰੀ ਸੈਲਸੀਅਸ ਤੋਂ ਵੱਧ ਗਰਮੀ ਪੈਣ ਦੀ ਸੰਭਾਵਨਾ
ਉਨ੍ਹਾਂ ਦੀ ਥਾਂ ਵਧੀਕ ਡਾਇਰੈਕਟਰ ਅਬੂ ਬਕਰ ਖੁਦਾ ਬਖ਼ਸ਼ ਨੂੰ ਖੰਡ ਘੁਟਾਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਰਿਜ਼ਵਾਨ ਦੇ ਪਰਿਵਾਰ ਦੇ ਇਕ ਸੂਤਰ ਮੁਤਾਬਕ ਸੋਮਵਾਰ ਤੜਕੇ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰਿਜ਼ਵਾਨ ਨੂੰ ਮੰਗਲਵਾਰ ਨੂੰ ਇੱਥੇ ਸਪੁਰਦ ਏ ਖਾਕ ਕੀਤਾ ਜਾਵੇਗਾ।
ਚਿਤਾਵਨੀ : ਅਗਲੇ 5 ਸਾਲਾਂ 'ਚ 1.5 ਡਿਗਰੀ ਸੈਲਸੀਅਸ ਤੋਂ ਵੱਧ ਗਰਮੀ ਪੈਣ ਦੀ ਸੰਭਾਵਨਾ
NEXT STORY