ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 136ਵੇਂ ਐਪੀਸੋਡ ਵਿੱਚ ਸਪੇਸ ਅਤੇ ਵਿਗਿਆਨ ਦੇ ਖੇਤਰ ਵਿੱਚ ਭਾਰਤੀ ਨੌਜਵਾਨਾਂ ਵੱਲੋਂ ਮਾਰੀਆਂ ਗਈਆਂ ਮੱਲਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਯੂਥ ਪਾਵਰ 'ਤੇ ਬਹੁਤ ਮਾਣ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਐਤਵਾਰ ਨੂੰ 'ਵਿਕਰਮ-1' ਰਾਕੇਟ ਦੀ ਸਫ਼ਲ ਲਾਂਚਿੰਗ ਨੇ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। 'ਵਿਕਸਿਤ ਭਾਰਤ' ਦੇ ਤਹਿਤ ਪ੍ਰਾਈਵੇਟ ਸੈਕਟਰ ਦੁਆਰਾ ਤਿਆਰ ਕੀਤਾ ਗਿਆ ਇਹ ਪਹਿਲਾ ਰਾਕੇਟ ਹੈ। ਉਨ੍ਹਾਂ ਕਿਹਾ ਕਿ ਸਪੇਸ ਸੈਕਟਰ ਨੂੰ ਪ੍ਰਾਈਵੇਟ ਖੇਤਰ ਲਈ ਖੋਲ੍ਹਣ ਦੇ ਨਤੀਜੇ ਹੁਣ ਪੂਰੀ ਦੁਨੀਆ ਦੇਖ ਰਹੀ ਹੈ।
ਉਨ੍ਹਾਂ ਇਸੇ ਮਹੀਨੇ ਹੋਏ ਅੰਤਰਰਾਸ਼ਟਰੀ ਓਲੰਪੀਆਡਜ਼ 'ਚ ਭਾਰਤੀ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਤਾਰੀਫ਼ ਕੀਤੀ। ਫਿਜ਼ਿਕਸ ਓਲੰਪੀਆਡ 'ਚ ਭਾਰਤ ਦੇ ਸਾਰੇ 5 ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤੇ ਅਤੇ ਭਾਰਤ ਨੇ ਦੁਨੀਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕੈਮਿਸਟਰੀ ਓਲੰਪੀਆਡ 'ਚ ਹਿੱਸਾ ਲੈਣ ਵਾਲੇ ਸਾਰੇ ਭਾਰਤੀ ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤੇ, ਜੋ ਕਿ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਹੈ। ਇਸ ਤੋਂ ਇਲਾਵਾ ਬਾਇਓਲੋਜੀ 'ਚ ਵੀ ਭਾਰਤੀ ਵਿਦਿਆਰਥੀਆਂ ਨੇ ਗੋਲਡ ਸਣੇ ਮੈਡਲ ਜਿੱਤੇ, ਜਦਕਿ ਮੈਥਸ ਓਲੰਪੀਆਡ ਵਿੱਚ ਭਾਰਤ ਨੇ 2 ਗੋਲਡ ਅਤੇ 4 ਸਿਲਵਰ ਮੈਡਲ ਆਪਣੇ ਨਾਂ ਕੀਤੇ।
In the 136th episode of Mann Ki Baat, Prime Minister Narendra Modi says, "Our young friends are also making Bharat proud in the field of science. Science Olympiads are among the most significant competitions in the world, and a large number of students participate in them.… pic.twitter.com/OxbSb4PZwI
— ANI (@ANI) July 26, 2026
ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਦੇਸ਼ ਦੇ ਹੋਰ ਵੀ ਵੱਧ ਤੋਂ ਵੱਧ ਨੌਜਵਾਨ ਓਲੰਪੀਆਡਸ ਅਤੇ ਹੈਕਾਥੌਨਸ 'ਚ ਹਿੱਸਾ ਲੈ ਕੇ ਭਾਰਤ ਦਾ ਨਾਂ ਰੌਸ਼ਨ ਕਰਨਗੇ ਤੇ ਦੁਨੀਆ ਭਰ 'ਚ ਭਾਰਤ ਦੀ ਪਛਾਣ ਹੋਰ ਮਜ਼ਬੂਤ ਕਰਨਗੇ।
ਇਹ ਵੀ ਪੜ੍ਹੋ- ''ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!'' ਦੁਬਈ 'ਚ ਰਹਿੰਦੇ ਲੋਕਾਂ ਲਈ ਸਰਕਾਰ ਦਾ Golden Offer
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼
NEXT STORY