ਮੈਕਸੀਕੋ ਸਿਟੀ— ਮੈਕਸੀਕੋ ਦੇ ਰਾਸ਼ਟਰਪਤੀ ਐਨਰਿਕ ਪੇਨਾ ਨੀਤੋ ਨੇ ਸ਼ੁੱਕਰਵਾਰ (2 ਜੂਨ) ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੈਰਿਸ ਜਲਵਾਯੂ ਸਮਝੌਤੇ 'ਚੋਂ ਬਾਹਰ ਹੋ ਜਾਣ ਦੇ ਐਲਾਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਦਾ ਦੇਸ਼ ਪੈਰਿਸ ਜਲਵਾਯੂ ਸਮਝੌਤੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਐਨਰਿਕ ਨੇ ਕੱਲ ਇਸ ਸੰਬੰਧ 'ਚ ਇਕ ਟਵੀਟ ਤੋਂ ਬਾਅਦ ਮੈਕਸੀਕੋ ਦੇ ਵਿਦੇਸ਼ ਅਤੇ ਵਾਤਾਵਰਣ ਮੰਤਰਾਲੇ ਨਾਲ ਇਕ ਸਾਂਝਾਂ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਜਲਵਾਯੂ ਪਰਿਵਰਤਨ ਇਕ 'ਵਿਵਾਦ ਰਹਿਤ' ਤੱਥ ਹੈ, ਜਿਸ ਲਈ ਸਾਰੇ ਦੇਸ਼ਾਂ ਦੇ ਸਹਿਯੋਗ ਦੀ ਲੋੜ ਹੈ। ਜਲਵਾਯੂ ਪਰਿਵਰਤਨ 'ਤੇ ਰੋਕ ਲਾਉਣਾ ਨਾ ਸਿਰਫ ਸਾਡੀ ਜ਼ਿੰਮੇਵਾਰੀ ਹੈ ਬਲਕਿ ਇਹ ਇਕ ਨੈਤਿਕ ਤੌਰ 'ਤੇ ਲਾਜ਼ਮੀ ਵੀ ਹੈ।
ਕੈਨੇਡਾ ਦੀ ਪਾਰਲੀਮੈਂਟ 'ਚ ਮੇਲੇ ਵਰਗਾ ਮਾਹੌਲ, ਪੰਜਾਬੀ ਗੱਭਰੂਆਂ ਨੇ ਪਾਏ ਭੰਗੜੇ (ਵੀਡੀਓ)
NEXT STORY