ਓਟਾਵਾ— ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਜਸ਼ਨ ਮਨਾਏ ਜਾ ਰਹੇ ਹਨ। 1 ਜੁਲਾਈ ਨੂੰ ਕੈਨੇਡਾ ਡੇਅ 'ਤੇ ਜਸ਼ਨ ਦਾ ਇਹ ਮਾਹੌਲ ਪੂਰੇ ਸਿਖਰ 'ਤੇ ਹੋਵੇਗਾ ਪਰ ਇਸ ਤੋਂ ਪਹਿਲਾਂ ਹੀ ਕੈਨੇਡਾ ਦੇ ਸੰਸਦ ਭਵਨ 'ਪਾਰਲੀਮੈਂਟ ਹਿੱਲ' ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸੇ ਲੜੀ ਵਿਚ ਪਾਰਲੀਮੈਂਟ ਹਿੱਲ ਵਿਚ ਭੰਗੜੇ ਦਾ ਆਯੋਜਨ ਕੀਤਾ ਗਿਆ।
ਮੈਰੀਟਾਈਮ ਭੰਗੜਾ ਗਰੁੱਪ ਨੇ ਪਾਰਲੀਮੈਂਟ ਹਿੱਲ ਵਿਚ ਆਪਣੀ ਪੇਸ਼ਕਾਰੀ ਦੇ ਕੇ ਸਭ ਦਾ ਮਨ ਮੋਹ ਲਿਆ। ਉਨ੍ਹਾਂ ਨੇ ਕੈਨੇਡਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ 150 ਨੰਬਰ ਦੀ ਜਰਸੀ ਪਹਿਨੀ ਹੋਈ ਸੀ। ਆਲਮ ਇਹ ਸੀ ਕਿ ਪਾਰਲੀਮੈਂਟ ਹਿੱਲ ਵਿਚ ਪੰਜਾਬ ਦੇ ਮੇਲੇ ਵਰਗਾ ਮਾਹੌਲ ਬਣ ਗਿਆ। ਕੈਨੇਡਾ ਦੇ ਸੱਭਿਆਚਾਰ ਮੰਤਰੀ ਮੇਲੇਨੀ ਜੌਲੀ ਵੀ ਇਸ ਮੌਕੇ ਮੌਜੂਦ ਸਨ। ਇਸ ਤੋਂ ਬਾਅਦ ਮੈਰੀਟਾਈਮ ਭੰਗੜਾ ਗਰੁੱਪ ਨੇ ਗੱਭਰੂਆਂ ਨੇ ਹੈਲੀਫੈਕਸ ਤੋਂ ਐੱਮ. ਪੀ. ਐਂਡੀ ਫਿਲਮੌਰ ਨਾਲ ਵੀ ਭੰਗੜਾ ਪਾਇਆ।
ਪਰਿਵਾਰ ਦੀ ਅਣਗਹਿਲੀ ਕਾਰਨ ਜ਼ਿੰਦਗੀ ਅਤੇ ਮੌਤ ਵਿਚਕਾਰ ਲੜ ਰਿਹੈ ਮਾਸੂਮ
NEXT STORY