ਕਾਠਮੰਡੂ/ਇਸਲਾਮਾਬਾਦ (ਬਿਊਰੋ) ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵਿਚ ਮਹਿੰਗਾਈ ਆਸਮਾਨ ਨੂੰ ਛੂਹ ਰਹੀ ਹੈ। ਇੱਥੇ ਭੁੱਖ ਨਾਲ ਮਰ ਰਹੇ ਲੋਕ ਸਬਸਿਡੀ ਵਾਲੇ ਆਟੇ ਦੇ ਬੈਗਜ਼ ਨਾਲ ਲੱਦੇ ਟਰੱਕ ਅਤੇ ਸਰਕਾਰੀ ਕਣਕ ਦੇ ਭੰਡਾਰ 'ਤੇ ਹਮਲੇ ਕਰ ਰਹੇ ਹਨ।ਇਸ ਸਬੰਧੀ ਇਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਮੁਤਾਬਕ ਸਨਾਣਵਾਨ, ਕੋਟ ਅਦੂ ਵਿਖੇ ਅਨਾਜ ਨਾ ਮਿਲਣ ਕਾਰਨ ਸਥਾਨਕ ਲੋਕਾਂ ਨੇ ਮਿਉਂਸਪਲ ਕਮੇਟੀ ਦੇ ਅਧਿਕਾਰੀਆਂ ਨੂੰ ਫੜ ਕੇ ਕੁੱਟਿਆ। ਪਾਕਿਸਤਾਨ ਦੀ ਇਸ ਸਥਿਤੀ 'ਤੇ ਨੇਪਾਲ ਦੀ ਵੈਬਸਾਈਟ ਵੱਲੋਂ ਇਕ ਟਵੀਟ ਕੀਤਾ ਗਿਆ। ਟਵੀਟ ਵਿਚ ਉਹਨਾਂ ਨੇ ਪਾਕਿਸਤਾਨ ਦੇ ਚਿੰਤਾਜਨਕ ਹਾਲਾਤ ਨੂੰ ਬਿਆਨ ਕੀਤਾ ਹੈ। ਇਸ ਵਿਚ ਦਿਖਾਈ ਵੀਡੀਓ ਵਿਚ ਭੁੱਖੇ ਲੋਕਾਂ ਨੂੰ ਜ਼ਮੀਨ ਤੋਂ ਦਾਣੇ ਇਕੱਠੇ ਕਰਦਿਆਂ ਦੇਖਿਆ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਜਹਾਜ਼ ਹਾਦਸਾ: ਭਾਰਤੀ ਨਾਗਰਿਕਾਂ ਦੀ ਲਾਸ਼ਾਂ ਦੀ ਹੋਈ ਪਛਾਣ, ਅੱਜ ਸੌਂਪੀਆਂ ਜਾਣਗੀਆਂ ਮ੍ਰਿਤਕ ਦੇਹਾਂ
ਇੱਥੇ ਦੱਸ ਦਈਏ ਕਿ ਸਥਾਨਕ ਲੋਕਾਂ ਨੇ ਪਾਕਿਸਤਾਨ ਸਰਕਾਰ ਤੋਂ ਓਘੀ ਦੇ ਲੋਕਾਂ ਲਈ ਹਫ਼ਤਾਵਾਰੀ ਆਟੇ ਦਾ ਕੋਟਾ ਵਧਾਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ’ਚ ਡੂੰਘੇ ਅਨਾਜ ਸੰਕਟ ਦੇ ਵਿਚਕਾਰ ਲੋਕਾਂ ਨੂੰ ਆਪਣੀ ਬਾਈਕ ’ਤੇ ਕਣਕ ਦੇ ਟਰੱਕ ਦਾ ਪਿੱਛਾ ਕਰਦੇ ਦੇਖਿਆ ਗਿਆ, ਜੋ ਕਣਕ ਦੀ ਇਕ ਬੋਰੀ ਲੈਣ ਲਈ ਆਪਣੀ ਜਾਨ ਖ਼ਤਰੇ ’ਚ ਪਾ ਰਹੇ ਹਨ।ਇਸ ਦੌਰਾਨ ਡਰਾਈਵਰ ਅਤੇ ਪੁਲਸ ਮੁਲਾਜ਼ਮਾਂ ਨੇ ਲੋਕਾਂ 'ਤੇ ਪਥਰਾਅ ਕੀਤਾ। ਪਥਰਾਅ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਵੀ ਕੀਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ: ਲੁਈਸਿਆਨਾ ਦੇ ਨਾਈਟ ਕਲੱਬ 'ਚ ਚੱਲੀਆਂ ਤਾਬੜਤੋੜ ਗੋਲੀਆਂ, 12 ਫੱਟੜ
NEXT STORY