ਇਸਤਾਂਬੁਲ (ਭਾਸ਼ਾ)- ਇਸਤਾਂਬੁਲ ਵਿਚ ਇਕ ਨਾਈਟ ਕਲੱਬ ਵਿਚ ਮੁਰੰਮਤ ਦੇ ਕੰਮ ਦੌਰਾਨ ਮੰਗਲਵਾਰ ਨੂੰ ਅੱਗ ਲੱਗਣ ਦੀ ਘਟਨਾ ਵਿਚ 25 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਬੁਰੀ ਤਰ੍ਹਾਂ ਝੁਲਸ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਅਨਾਦੋਲੂ ਏਜੰਸੀ ਨੇ ਦੱਸਿਆ ਕਿ ਅੱਗ ਦੀ ਘਟਨਾ ਵਿਚ ਕਈ ਲੋਕ ਝੁਲਸ ਗਏ, ਜਿਨ੍ਹਾਂ ਵਿਚੋਂ 7 ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ: ਤੀਜੇ ਕਾਰਜਕਾਲ ’ਚ ਭ੍ਰਿਸ਼ਟਾਚਾਰ ’ਤੇ ਹਮਲਾ ਹੋਵੇਗਾ ਤੇਜ਼, ਇਸ ਦੀ ਗਾਰੰਟੀ : PM ਮੋਦੀ
ਨਾਈਟ ਕਲੱਬ ਮੁਰੰਮਤ ਦੇ ਕੰਮ ਲਈ ਬੰਦ ਸੀ। ਇਹ ਬੇਸਿਕਟਾਸ ਜ਼ਿਲ੍ਹੇ ਵਿੱਚ ਇੱਕ 16-ਮੰਜ਼ਿਲਾ ਇਮਾਰਤ ਦੀ ਜ਼ਮੀਨੀ ਮੰਜ਼ਿਲ 'ਤੇ ਹੈ। ਅਧਿਕਾਰੀਆਂ ਮੁਤਾਬਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਗਵਰਨਰ ਦਾਵੁਤ ਗੁਲ ਨੇ ਮੌਕੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਘਟਨਾ ਦੇ ਸ਼ਿਕਾਰ ਲੋਕ ਮੁਰੰਮਤ ਦੇ ਕੰਮ ਵਿਚ ਸ਼ਾਮਲ ਸਨ। ਨਿਆਂ ਮੰਤਰੀ ਯਿਲਮਾਜ਼ ਤੁੰਕ ਨੇ ਕਿਹਾ ਕਿ ਅਧਿਕਾਰੀਆਂ ਨੇ ਕਲੱਬ ਦੇ ਪ੍ਰਬੰਧਕਾਂ ਅਤੇ ਨਵੀਨੀਕਰਨ ਦੇ ਇੰਚਾਰਜ ਸਮੇਤ 5 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ।
ਇਹ ਵੀ ਪੜ੍ਹੋ: ਟੋਰਾਂਟੋ 'ਚ ਔਰਤ ’ਤੇ ਹਮਲੇ ਦੇ ਦੋਸ਼ 'ਚ ਭਾਰਤੀ ਵਿਅਕਤੀ ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਜ਼ਰਾਈਲੀ ਫ਼ੌਜ ਨੇ ਸਹਾਇਤਾ ਕਰਮਚਾਰੀਆਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ, ਸੁਤੰਤਰ ਜਾਂਚ ਦਾ ਦਿੱਤਾ ਭਰੋਸਾ
NEXT STORY