ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਸੈਂਟਰਟਾਊਨ ਇਲਾਕੇ ਵਿੱਚ ਇਕ ਉੱਚੀ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਵੇਰਵਿਆਂ ਮੁਤਾਬਕ ਇਹ ਅੱਗ ਸ਼ਨੀਵਾਰ ਰਾਤ ਲਗਭਗ 9:30 ਵਜੇ 19 ਮੰਜ਼ਿਲਾਂ ਵਾਲੀ ਇਕ ਰਿਹਾਇਸ਼ੀ ਇਮਾਰਤ ਦੀ ਉੱਪਰੀ ਮੰਜ਼ਿਲ ’ਤੇ ਲੱਗੀ। ਸੂਚਨਾ ਮਿਲਣ ਉਪਰੰਤ ਫਾਇਰ ਸਰਵਿਸ ਦੇ ਅੱਗ ਬੁਝਾਊ ਦਸਤਿਆਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਵਾਈ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਅਮਰੀਕਾ-ਈਰਾਨ ਜੰਗ: ਹੁਣ ਤੱਕ 12 ਅਰਬ ਡਾਲਰ ਖਰਚ, ਵ੍ਹਾਈਟ ਹਾਊਸ ਨੇ ਜਾਰੀ ਕੀਤੇ ਅੰਕੜੇ
ਅਧਿਕਾਰੀਆਂ ਮੁਤਾਬਕ, ਅੱਗ ਕਾਰਨ 2 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਓਟਾਵਾ ਫਾਇਰ ਸਰਵਿਸ ਦੇ ਬੁਲਾਰੇ ਨਿਕ ਡੀਫਾਜ਼ਿਓ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਤਫਤੀਸ਼ ਓਨਟਾਰਿਓ ਫਾਇਰ ਮਾਰਸ਼ਲ ਦੇ ਦਫ਼ਤਰ ਵੱਲੋਂ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਫ਼ਗਾਨ ਗੋਲੀਬਾਰੀ 'ਚ 4 ਪਾਕਿਸਤਾਨੀ ਭਰਾਵਾਂ ਦੀ ਮੌਤ, ਸਰਹੱਦ 'ਤੇ ਵਧਿਆ ਤਣਾਅ
NEXT STORY