ਓਟਾਵਾ— ਓਟਾਵਾ ਦੇ ਰਿਹਾਇਸ਼ੀ ਖੇਤਰ ਵਿਚ ਅੱਗ ਵਿਚ ਸੜ ਕੇ ਸੁਆਹ ਹੋਏ ਘਰਾਂ ਕਾਰਨ 32 ਪਰਿਵਾਰ ਘਰੋਂ-ਬੇਘਰ ਹੋ ਗਏ। ਅੱਗ ਲੱਗਣ ਦੀ ਇਹ ਘਟਨਾ ਐਤਵਾਰ ਨੂੰ ਦੁਪਹਿਰ ਨੂੰ 12.30 ਵਜੇ ਦੇ ਕਰੀਬ ਵਾਪਰੀ। ਦੇਖਦੇ ਹੀ ਦੇਖਦੇ ਹੀ ਇਸ ਅੱਗ ਨੇ ਚਾਰ ਇਮਾਰਤਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਲਾਂਕਿ ਅੱਗ ਲੱਗਣ ਦੀ ਇਸ ਘਟਨਾ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਕਾਰਨ 75 ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਹੋਣਾ ਪਿਆ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ 30 ਲੱਖ ਡਾਲਰ ਦਾ ਨੁਕਸਾਨ ਹੋਇਆ।
ਦੱਖਣ ਕੋਰੀਆ ਦੇ ਵਕੀਲ ਸਾਬਕਾ ਰਾਸ਼ਟਰਪਤੀ ਪਾਰਕ-ਗਿਊਨ-ਹੇਅ ਨੂੰ ਕਰਨਗੇ ਤਲਬ
NEXT STORY