ਸਰੀ : ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਾਨੂੰਨ ਵਿਵਸਥਾ 'ਤੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। 7 ਅਕਤੂਬਰ ਨੂੰ, ਸਰੀ ਦੇ ਵ੍ਹੇਲੀ ਇਲਾਕੇ ਵਿੱਚ ਦਿਨ ਦਿਹਾੜੇ ਕੁਝ ਅਣਪਛਾਤਿਆਂ ਵੱਲੋਂ ਇੱਕ ਪੁਲਸ ਸਟੇਸ਼ਨ 'ਤੇ ਗੋਲੀਬਾਰੀ ਕੀਤੀ ਗਈ।
ਇਹ ਵੱਡੀ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਹਾਊਸ ਆਫ਼ ਕਾਮਨਜ਼ ਵਿੱਚ ਕੰਸਰਵੇਟਿਵ ਪਾਰਟੀ ਵੱਲੋਂ ਲਿਆਂਦਾ ਗਿਆ ਬਿੱਲ 'ਜੇਲ ਨਾਟ ਬੇਲ' ਲਿਬਰਲ ਅਤੇ ਐਨ.ਡੀ.ਪੀ. ਦੇ ਵਿਰੋਧ ਕਾਰਨ ਫੇਲ੍ਹ ਹੋ ਗਿਆ। ਸ੍ਰੋਤਾਂ ਮੁਤਾਬਿਕ, ਬਿੱਲ ਫੇਲ੍ਹ ਹੋਣ ਤੋਂ ਬਾਅਦ ਗੈਂਗਸਟਰਾਂ ਨੇ ਹੋਰ ਹਿੰਮਤ ਕਰਦਿਆਂ ਸਰੀ ਦੇ ਇੱਕ ਪੁਲਸ ਸਟੇਸ਼ਨ 'ਤੇ ਗੋਲੀਆਂ ਦਾਗ ਕੇ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਜਿਸ ਵੇਲੇ ਗੋਲੀਆਂ ਚੱਲੀਆਂ ਤਾਂ ਸਥਾਨਕ ਲੋਕਾਂ ਅੰਦਰ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ। ਅੰਨ੍ਹੇਵਾਹ ਚੱਲਦੀਆਂ ਗੋਲੀਆਂ ਵੇਖ ਲੋਕ ਆਪਣੀਆਂ ਜਾਨਾਂ ਬਚਾ ਇਧਰ-ਉਧਰ ਦੌੜਦੇ ਵੇਖੇ ਗਏ।
ਸੂਤਰਾਂ ਅਨੁਸਾਰ, ਬਾਅਦ ਦੁਪਹਿਰ ਵ੍ਹੇਲੀ ਇਲਾਕੇ ਵਿੱਚ ਸਥਿਤ ਪੁਲਸ ਸਟੇਸ਼ਨ 'ਤੇ ਵਾਪਰੀ ਗੋਲੀਬਾਰੀ ਦੀ ਘਟਨਾ ਉਪਰੰਤ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਸ਼ੱਕੀ ਨੂੰ ਹਿਰਾਸਤ 'ਚ ਲਿਆ ਹੈ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦਰਅਸਲ ਕੰਸਰਵੇਟਿਵ ਵੱਲੋਂ ਲਿਆਂਦੇ ਗਏ ਇਸ ਬਿੱਲ ਜੇਲ ਨਾਟ ਬੇਲ ਦਾ ਮਕਸਦ ਖ਼ਤਰਨਾਕ ਅਪਰਾਧੀਆਂ ਲਈ ਜ਼ਮਾਨਤ (ਬੇਲ) ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨਾ ਸੀ, ਪਰ ਇਸ ਦੇ ਫੇਲ੍ਹ ਹੋਣ ਤੋਂ ਤੁਰੰਤ ਬਾਅਦ ਹੀ ਇਹ ਹਮਲਾ ਹੋ ਗਿਆ।
ਇਟਲੀ ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਸਿੱਖਾਂ ਦੀ ਯਾਦ 'ਚ ਕੱਢਿਆ ਪੈਦਲ ਮਾਰਚ
NEXT STORY