ਦੀਰ ਅਲ-ਬਲਾਹ (ਗਾਜ਼ਾ ਪੱਟੀ) : ਬੀਤੀ ਰਾਤ ਗਾਜ਼ਾ ਪੱਟੀ ਵਿੱਚ ਇੱਕ ਹਸਪਤਾਲ ਦੇ ਬਾਹਰ ਇਜ਼ਰਾਈਲੀ ਹਮਲੇ ਵਿੱਚ ਪੰਜ ਫਲਸਤੀਨੀ ਪੱਤਰਕਾਰ ਮਾਰੇ ਗਏ। ਸਿਹਤ ਮੰਤਰਾਲੇ ਨੇ ਵੀਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ।
ਇਹ ਹਮਲਾ ਮੱਧ ਗਾਜ਼ਾ 'ਚ ਨੁਸੀਰਤ ਸ਼ਰਨਾਰਥੀ ਕੈਂਪ ਵਿੱਚ ਬਣੇ ਅਲ-ਅਵਦਾ ਹਸਪਤਾਲ ਦੇ ਬਾਹਰ ਇੱਕ ਕਾਰ ਉੱਤੇ ਹੋਇਆ। ਪੱਤਰਕਾਰ ਸਥਾਨਕ ਕੁਦਸ ਨਿਊਜ਼ ਨੈੱਟਵਰਕ ਲਈ ਕੰਮ ਕਰਦੇ ਸਨ। ਕੁਦਸ ਨਿਊਜ਼ ਨੈੱਟਵਰਕ ਨੇ ਵੀ ਹਮਲੇ ਦੀ ਜਾਣਕਾਰੀ ਦਿੱਤੀ ਹੈ। ਇਸ ਸਬੰਧੀ ਇਜ਼ਰਾਇਲੀ ਫੌਜ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਦੱਖਣੀ ਇਜ਼ਰਾਈਲ 'ਤੇ ਹਮਾਸ ਦੇ ਅਚਾਨਕ ਹਮਲੇ ਤੋਂ ਬਾਅਦ, ਇਜ਼ਰਾਈਲ ਕਰੀਬ 15 ਮਹੀਨਿਆਂ ਤੋਂ ਕੱਟੜਪੰਥੀ ਸਮੂਹ ਨਾਲ ਜੰਗ ਲੜ ਰਿਹਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਸਿਰਫ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਆਮ ਨਾਗਰਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਹਾਲਾਂਕਿ ਇਸਦੇ ਹਮਲਿਆਂ ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਬੱਚੇ ਮਾਰੇ ਗਏ ਹਨ।
ਇਜ਼ਰਾਈਲ-ਹਮਾਸ ਜੰਗ : ਗਾਜ਼ਾ 'ਚ ਟੈਂਟ 'ਚ ਰਹਿ ਰਹੀ ਮਾਸੂਮ ਦੀ ਠੰਡ ਕਾਰਨ ਮੌਤ
NEXT STORY