ਕੈਸਾਬਲਾਂਕਾ (ਮੋਰੱਕੋ) (ਏਪੀ): ਮੋਰੱਕੋ ਦੇ ਸੁਰੱਖਿਆ ਬਲਾਂ ਨੇ ਜ਼ਮੀਨੀ ਅਤੇ ਸਮੁੰਦਰੀ ਰਸਤੇ ਰਾਹੀਂ ਸਪੇਨ ਦੇ ਇਲਾਕੇ ਸੇਉਟਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੈਂਕੜੇ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੋਰੱਕੋ ਦੇ ਸਰਕਾਰੀ ਟੈਲੀਵਿਜ਼ਨ ਅਨੁਸਾਰ ਸ਼ਨੀਵਾਰ ਨੂੰ ਸੇਉਟਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਉਪ-ਸਹਾਰਾ ਅਫਰੀਕਾ ਦੇ 294 ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਇਲਾਵਾ ਪ੍ਰਵਾਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿੱਚ ਮਦਦ ਕਰਨ ਦੇ ਦੋਸ਼ ਹੇਠ ਮੋਰੱਕੋ ਦੇ 61 ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।ਅਧਿਕਾਰੀਆਂ ਨੇ ਇਕ ਵਾਰ ਫਿਰ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਸਰਹੱਦ ਪਾਰ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਅਦ ਸੁਰੱਖਿਆ ਮਜ਼ਬੂਤ ਕਰ ਦਿੱਤੀ ਹੈ।
ਪ੍ਰਵਾਸੀਆਂ ਦੀ ਇਸ ਭੀੜ ਦੇ ਪਿੱਛੇ ਸੋਸ਼ਲ ਮੀਡੀਆ ਪੋਸਟਾਂ ਦਾ ਵੱਡਾ ਹੱਥ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸੇਉਟਾ ਵੱਲ ਜਾਣ ਲਈ ਉਕਸਾਇਆ ਗਿਆ ਸੀ।ਇਸ ਦੇ ਜਵਾਬ ਵਿੱਚ ਮੋਰੱਕੋ ਅਤੇ ਸਪੇਨ ਦੀਆਂ ਅਥਾਰਟੀਆਂ ਨੇ ਸਰਹੱਦ 'ਤੇ ਸੁਰੱਖਿਆ ਬਹੁਤ ਸਖ਼ਤ ਕਰ ਦਿੱਤੀ ਹੈ ਅਤੇ ਇਲਾਕੇ ਵੱਲ ਜਾਣ ਵਾਲੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਉਸ ਘਾਤਕ ਸੰਕਟ ਦੇ ਮਹਿਜ਼ ਦੋ ਹਫ਼ਤਿਆਂ ਬਾਅਦ ਵਾਪਰੀ ਹੈ, ਜਿਸ ਵਿੱਚ ਸੇਉਟਾ ਵੱਲ ਵਧ ਰਹੇ ਹਜ਼ਾਰਾਂ ਪ੍ਰਵਾਸੀਆਂ ਦੌਰਾਨ ਭਾਰੀ ਹਫੜਾ-ਦਫੜੀ ਮਚ ਗਈ ਸੀ।
ਸਰਕਾਰੀ ਅੰਕੜਿਆਂ ਅਨੁਸਾਰ ਉਸ ਹਾਦਸੇ ਵਿੱਚ ਸਰਹੱਦ ਦੇ ਦੋਵੇਂ ਪਾਸੇ ਘੱਟੋ-ਘੱਟ 90 ਲੋਕਾਂ ਦੀ ਮੌਤ ਹੋ ਗਈ ਸੀ, ਹਾਲਾਂਕਿ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਹ ਅੰਕੜਾ ਕਿਤੇ ਜ਼ਿਆਦਾ ਹੋਣ ਦਾ ਖ਼ਦਸ਼ਾ ਜਤਾਇਆ ਹੈ। ਇਹ ਪ੍ਰਵਾਸੀ ਮੁੱਖ ਤੌਰ 'ਤੇ ਗਰੀਬੀ ਅਤੇ ਗਲਤ ਜਾਣਕਾਰੀ ਕਾਰਨ ਅਜਿਹੇ ਖ਼ਤਰਨਾਕ ਕਦਮ ਚੁੱਕਦੇ ਹਨ। ਮੋਰੱਕੋ ਦੇ ਇੱਕ ਸੀਨੀਅਰ ਡਿਪਲੋਮੈਟ ਅਨੁਸਾਰ, ਸੇਉਟਾ ਨਾਲ ਲੱਗਦੀ ਸਰਹੱਦ ਦੀ ਨਿਗਰਾਨੀ ਲਈ ਹਰ ਰੋਜ਼ 20,000 ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਜਾਂਦੇ ਹਨ। ਇਸ ਵਿਸ਼ਾਲ ਸੁਰੱਖਿਆ ਪ੍ਰਬੰਧ 'ਤੇ ਹਰ ਸਾਲ ਕਰੋੜਾਂ ਡਾਲਰ ਖਰਚ ਕੀਤੇ ਜਾਂਦੇ ਹਨ।
ਇਨ੍ਹਾਂ ਕਰਮਚਾਰੀਆਂ ਨੂੰ ਦਾਖਲ ਦੀ ਹੋਣ ਦੀ ਮੁੜ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਨੂੰ ਰੋਕਣ ਲਈ ਤਾਇਨਾਤ ਕੀਤਾ ਗਿਆ ਸੀ। ਗ੍ਰਹਿ ਮੰਤਰਾਲੇ ਨੇ ਤਾਜ਼ਾ ਗ੍ਰਿਫਤਾਰੀਆਂ ਜਾਂ ਸਰਹੱਦ ਦੇ ਆਲੇ-ਦੁਆਲੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਬਾਰੇ ਏਪੀ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਹਰ ਸਾਲ ਅਫਰੀਕਾ ਅਤੇ ਹੋਰ ਖੇਤਰਾਂ ਤੋਂ ਹਜ਼ਾਰਾਂ ਪ੍ਰਵਾਸੀ ਸੰਘਰਸ਼, ਗਰੀਬੀ ਅਤੇ ਅਸਥਿਰਤਾ ਤੋਂ ਬਚਣ ਲਈ ਮੋਰੱਕੋ ਪਹੁੰਚਦੇ ਹਨ। ਇਹ ਲੋਕ ਸਪੇਨ ਦੇ ਸੇਉਟਾ ਜਾਂ ਮੇਲੀਲਾ ਵਰਗੇ ਇਲਾਕਿਆਂ ਰਾਹੀਂ ਯੂਰਪ ਵਿੱਚ ਦਾਖਲ ਹੋਣ ਦੀ ਉਮੀਦ ਰੱਖਦੇ ਹਨ ਤਾਂ ਜੋ ਉਨ੍ਹਾਂ ਨੂੰ ਬਿਹਤਰ ਆਰਥਿਕ ਮੌਕੇ ਮਿਲ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ, ਕਵੀਸ਼ਰੀ ਵਾਰਾਂ ਨੇ ਭਰਿਆ ਜੋਸ਼
NEXT STORY