ਸਾਓ ਪਾਓਲੋ (ਵਾਰਤਾ)- ਬ੍ਰਾਜ਼ੀਲ ਦੇ ਦੱਖਣੀ ਰਾਜ ਰਿਓ ਗ੍ਰਾਂਡੇ ਡੋ ਸੁਲ ਦੇ 90 ਫ਼ੀਸਦੀ ਹਿੱਸੇ 'ਚ ਮੋਹਲੇਧਾਰ ਮੀਂਹ ਕਾਰਨ ਅਚਾਨਕ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 33 ਲੋਕ ਅਜੇ ਵੀ ਲਾਪਤਾ ਹਨ, ਜਦੋਂ ਕਿ 179 ਲੋਕਾਂ ਦੀ ਮੌਤ ਹੋ ਗਈ ਹੈ। ਰਾਜ ਦੀ ਨਾਗਰਿਕ ਸੁਰੱਖਿਆ ਏਜੰਸੀ ਅਨੁਸਾਰ 29 ਅਪ੍ਰੈਲ ਤੋਂ ਖ਼ਰਾਬ ਮੌਸਮ ਕਾਰਨ 23.90 ਲੱਖ ਤੋਂ ਵੱਧ ਨਿਵਾਸੀ ਪ੍ਰਭਾਵਿਤ ਹੋਏ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਸਿਓ ਲੂਲਾ ਦਿ ਸਿਲਵਾ ਵਲੋਂ ਮੁੜ ਨਿਰਮਾਣ ਕੰਮ ਦੀ ਦੇਖਰੇਖ ਲਈ ਨਿਯੁਕਤ ਕੀਤੇ ਗਏ ਪਾਓਲੋ ਪਿਮੇਂਟਾ ਅਨੁਸਾਰ, ਬ੍ਰਾਜ਼ੀਲ ਦੀ ਸਰਕਾਰ ਨੇ ਰਿਓ ਗ੍ਰਾਂਡੇ ਡੋ ਸੁਲ ਦੇ ਮੁੜ ਨਿਰਮਾਣ ਲਈ ਕਰੀਬ 85.7 ਅਰਬ ਰਿਅਲ ਤੈਅ ਕੀਤੇ ਹਨ। ਅਰਜਨਟੀਨਾ ਅਤੇ ਉਰੂਗਵੇ ਦੀ ਸਰਹੱਦ 'ਤੇ ਸਥਿਤ ਖੇਤੀਬਾੜੀ ਅਤੇ ਪਸ਼ੂ ਧਨ ਦਾ ਕੇਂਦਰ ਰਿਓ ਗ੍ਰਾਂਡੇ ਡੋ ਸੁਲ 'ਚ ਫ਼ੌਜੀਆਂ ਅਤੇ ਸਥਾਨਕ ਸਵੈ-ਸੇਵਕਾਂ ਦੀ ਮਦਦ ਨਾਲ 89 ਹਜ਼ਾਰ ਤੋਂ ਵੱਧ ਨਿਵਾਸੀਆਂ ਅਤੇ 15 ਹਜ਼ਾਰ ਜਾਨਵਰਾਂ ਨੂੰ ਬਚਾਇਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਿਕਾਗੋ ਦੀ ਭਾਰਤੀ-ਅਮਰੀਕੀ ਡਾਕਟਰ ਧੋਖਾਧੜੀ ਦੀ ਦੋਸ਼ੀ ਕਰਾਰ
NEXT STORY