ਟੋਰਾਂਟੋ- ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਮੰਤਰੀ ਮੰਡਲ ਨਾਲ ਬੈਠਕ ਕੀਤੀ ਹੈ, ਜਿਸ ਵਿਚ ਇਹ ਵਿਚਾਰ ਕੀਤਾ ਗਿਆ ਕਿ ਇਕ ਵਾਰ ਫਿਰ ਸੂਬੇ ਵਿਚ ਐਮਰਜੈਂਸੀ ਲਾਈ ਜਾ ਸਕਦੀ ਹੈ। ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਹਸਪਤਾਲ ਵਿਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਕਾਫੀ ਵੱਧ ਗਈ ਹੈ।
ਸੂਤਰਾਂ ਮੁਤਾਬਕ ਸੋਮਵਾਰ ਰਾਤ ਨੂੰ ਮੁੱਖ ਮੰਤਰੀ ਨੇ ਮੰਤਰੀ ਮੰਡਲ ਬੈਠਕ ਵਿਚ ਚਰਚਾ ਕੀਤੀ। ਸੂਬੇ ਵਿਚ ਇਸ ਸਮੇਂ ਤਾਲਾਬੰਦੀ ਲਾਗੂ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜੇਕਰ ਸੂਬੇ ਵਿਚ ਐਮਰਜੈਂਸੀ ਲਾਗੂ ਕੀਤੀ ਜਾਂਦੀ ਹੈ ਤਾਂ ਫੋਰਡ ਸਰਕਾਰ ਹੋਰ ਵਪਾਰਕ ਅਧਾਰੇ ਬੰਦ ਕਰਵਾਉਣ ਅਤੇ ਲੋਕਾਂ ਦੇ ਇਕੱਠ ਨੂੰ ਰੋਕਣ ਲਈ ਸਫਲ ਹੋ ਸਕਦੀ ਹੈ।
ਇਸ ਤਰ੍ਹਾਂ ਵੱਧ ਤੋਂ ਵੱਧ ਲੋਕ ਘਰਾਂ ਵਿਚ ਰਹਿ ਸਕਦੇ ਹਨ ਅਤੇ ਕੋਰੋਨਾ ਤੋਂ ਬਚਾਅ ਵੀ ਹੋ ਸਕੇਗਾ। ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਰੋਜ਼ਾਨਾ ਕਿਤੇ ਨਾ ਕਿਤੇ ਲੋਕ ਪਾਰਟੀਆਂ ਕਰਦੇ ਫੜੇ ਜਾਂਦੇ ਹਨ। ਦੱਸ ਦਈਏ ਕਿ ਸੂਬੇ ਵਿਚ ਬੀਤੇ ਹਫ਼ਤੇ ਤੋਂ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਕਈ ਵਾਰ 24 ਘੰਟਿਆਂ ਦੌਰਾਨ 4 ਹਜ਼ਾਰ ਤੋਂ ਵੱਧ ਮਾਮਲੇ ਦਰਜ ਹੁੰਦੇ ਹਨ।
ਟਰੰਪ ਦੇ ਨਿੱਜੀ ਵਕੀਲ ਅਤੇ ਸਾਬਕਾ ਮੇਅਰ ਦੀ ਮੈਂਬਰਸ਼ਿਪ ਰੱਦ ਕਰਨ ਸਬੰਧੀ ਜਾਂਚ ਜਾਰੀ
NEXT STORY