ਲੰਡਨ— ਲੰਡਨ ਦੇ ਫਾਰੇਸਟ ਹਿੱਲ 'ਚ ਇਕ ਨਾਬਾਲਗ ਸਾਲਾ ਲੜਕੇ 'ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਮਿਲੀ ਹੈ। ਹਮਲੇ ਸਮੇਂ ਪੀੜਤ ਲੜਕਾ ਆਪਣੇ ਘਰ ਵੱਲ ਜਾ ਰਿਹਾ ਹੈ ਕਿ ਇਕ ਹਮਲਾਵਰ ਕਾਰ 'ਚੋਂ ਨਿਕਲਿਆ 'ਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਹਮਲਾਵਰ ਨੇ 15 ਸਾਲਾ ਲੜਕੇ ਦੀ ਛਾਤੀ 'ਤੇ ਚਾਕੂ ਨਾਲ ਚਾਰ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਪੀੜਤ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ ਤੇ ਉਸ ਦੀ ਹਾਲਤ ਹੁਣ ਸਥਿਰ ਹੈ। ਪੁਲਸ ਨੇ ਘਟਨਾ ਦੇ ਸਬੰਧ 'ਚ ਇਕ ਹੋਰ 15 ਸਾਲਾ ਲੜਕੇ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਹਿਰਾਸਤ 'ਚ ਲਿਆ ਹੈ। ਪੁਲਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰੇ।
ਫਰਾਂਸ : ਉਸਾਰੀ ਅਧੀਨ ਮਸਜਿਦ 'ਚ ਮਿਲਿਆ ਸੂਰ ਦਾ ਸਿਰ, ਭਾਈਚਾਰੇ 'ਚ ਗੁੱਸਾ
NEXT STORY