ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਲੁੱਟ ਖੋਹ ਕਰਨ ਵਾਲਿਆਂ ਦੇ ਹੌਸਲੇ ਬਹੁਤ ਵਧ ਗਏ ਹਨ। ਅਜਿਹੇ ਲੋਕਾਂ ’ਚ ਪੁਲਸ ਜਾਂ ਪ੍ਰਸ਼ਾਸਨ ਦਾ ਡਰ ਘਟਦਾ ਜਾ ਰਿਹਾ ਹੈ, ਜਿਸ ਕਰਕੇ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਜਿਹੀ ਇੱਕ ਤਾਜ਼ਾ ਘਟਨਾ ’ਚ ਅਮਰੀਕਾ ਦੀ ਸਾਬਕਾ ਸੈਨੇਟਰ 80 ਸਾਲਾ ਬਾਰਬਰਾ ਬਾਕਸਰ ’ਤੇ ਸੋਮਵਾਰ ਦੁਪਹਿਰ ਨੂੰ ਓਕਲੈਂਡ ’ਚ ਹਮਲਾ ਕਰਕੇ ਲੁੱਟਿਆ ਗਿਆ। ਇਸ ਹਮਲੇ ਦੌਰਾਨ ਇੱਕ ਹਮਲਾਵਰ ਨੇ ਉਸ ਨੂੰ ਪਿਛਲੇ ਪਾਸੇ ਤੋਂ ਧੱਕਾ ਮਾਰਿਆ ਅਤੇ ਉਸ ਦਾ ਸੈੱਲਫੋਨ ਚੋਰੀ ਕਰ ਕੇ ਇੱਕ ਪਾਸੇ ਇੰਤਜ਼ਾਰ ਕਰ ਰਹੀ ਕਾਰ ’ਚ ਭੱਜ ਗਿਆ।
ਇਹ ਵੀ ਪੜ੍ਹੋ : ਜਰਮਨੀ : ਕੈਮੀਕਲ ਕੰਪਲੈਕਸ ’ਚ ਜ਼ਬਰਦਸਤ ਧਮਾਕਾ, 16 ਲੋਕ ਜ਼ਖ਼ਮੀ ਤੇ 5 ਲਾਪਤਾ
ਬਾਕਸਰ ਨੇ ਦੱਸਿਆ ਕਿ ਉਹ ਇਸ ਹਮਲੇ ’ਚ ਗੰਭੀਰ ਤੌਰ ’ਤੇ ਜ਼ਖਮੀ ਨਹੀਂ ਹੋਈ। ਓਕਲੈਂਡ ਪੁਲਸ ਵਿਭਾਗ ਅਨੁਸਾਰ ਇਹ ਘਟਨਾ ਦੁਪਹਿਰ ਤਕਰੀਬਨ 1:30 ਵਜੇ ਵਾਪਰੀ ਅਤੇ ਵਿਭਾਗ ਵੱਲੋਂ ਇਸ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਉਸ ਖੇਤਰ ਦੀ ਸੀ. ਸੀ. ਟੀ. ਵੀ. ਫੁਟੇਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੇ ਇਹ ਹਮਲਾ ਕੀਤਾ ਗਿਆ ਸੀ। ਬਾਕਸਰ ਨੇ 1993 ਤੋਂ 2017 ਤੱਕ ਕੈਲੀਫੋਰਨੀਆ ਦੀ ਸੈਨੇਟ ਪ੍ਰਤੀਨਿਧੀ ਵਜੋਂ ਸੇਵਾ ਨਿਭਾਈ ਅਤੇ ਉਸ ਨੇ ਇੱਕ ਦਹਾਕੇ ਲਈ ਹਾਊਸ ਆਫ ਰੀਪ੍ਰੈਜ਼ੈਂਟੇਟਿਵ ’ਚ ਵੀ ਸੇਵਾ ਕੀਤੀ ਹੈ।
ਆਸਟ੍ਰੇਲੀਆ ’ਚ ਟੀਕਾਕਰਨ ਦੀ ਰਫਤਾਰ ਵਧਾਉਣ ਲਈ ‘ਵੈਕਸੀਨ ਲਾਟਰੀ’ ਸ਼ੁਰੂ ਕਰਨ ਦੀ ਉੱਠੀ ਮੰਗ
NEXT STORY