ਪੈਰਿਸ-ਵਾਲੇਰੀ ਗਿਸਕਾਰਡ ਡੀ-ਏਸਟੈਂਗ ਦਾ ਦਿਹਾਂਤ ਹੋ ਗਿਆ ਹੈ। ਵਾਲੇਰੀ ਸਾਲ 1974 ਤੋਂ 1981 ਤੱਕ ਫਰਾਂਸ ਦੇ ਰਾਸ਼ਟਰਪਤੀ ਰਹੇ ਸਨ। ਉਨ੍ਹਾਂ ਨੇ ਯੂਰਪੀਅਨ ਏਕੀਕਰਣ 'ਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਉਹ 94 ਸਾਲਾਂ ਦੇ ਸਨ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ। ਸਮਾਚਾਰ ਏਜੰਸੀ ਸਿਨਹੂਆ ਨੇ ਯੂਰਪ 1 ਰੇਡੀਓ ਦੇ ਰਿਪੋਰਟ ਦੇ ਹਵਾਲੇ ਤੋਂ ਕਿਹਾ ਕਿ ਗਿਸਕਾਡ ਡੀ-ਏਸਟੈਂਗ ਨੇ ਬੁੱਧਵਾਰ ਦੀ ਸ਼ਾਮ ਨੂੰ ਪੱਛਮੀ ਫਰਾਂਸ ਦੇ ਲੋਇਰ-ਏਟ-ਚੇਰ 'ਚ ਪਰਿਵਾਰਕ ਮੈਂਬਰਾਂ ਵਿਚਾਲੇ ਆਖਿਰੀ ਸਾਹ ਲਿਆ।
ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ
ਸਾਬਕਾ ਰਾਸ਼ਟਰਪਤੀ ਨੂੰ ਕਈ ਵਾਰ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਕਾਰਣ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਜਨਤਕ ਤੌਰ 'ਤੇ 30 ਸਤੰਬਰ, 2019 ਨੂੰ ਆਖਿਰੀ ਵਾਰ ਦੇਖਿਆ ਗਿਆ ਸੀ। ਉਹ ਸਾਬਕਾ ਰਾਸ਼ਟਰਪਤੀ ਜੈਕ ਚੇਰਾਕ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ ਸਨ। ਸਾਲ 1974 'ਚ ਰਾਸ਼ਟਰਪਤੀ ਜਾਰਜ ਪੋਮਪੀਡੋ ਦੀ ਅਚਾਨਾਕ ਮੌਤ ਤੋਂ ਬਾਅਦ ਗਿਸਕਾਰਡ ਡੀ-ਏਸਟੈਂਗ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਅਤੇ ਰਨ-ਆਫ 'ਚ ਫ੍ਰੈਂਕੋ ਮਿਤਰਾਂ ਨੂੰ ਹਰਾ ਦਿੱਤਾ।
ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ
ਇੰਗਲੈਂਡ ਦੇ ਇਕ ਗੋਦਾਮ 'ਚ ਧਮਾਕਾ, ਕਈ ਜ਼ਖਮੀ
NEXT STORY