ਐਬਕ (ਵਾਰਤਾ)- ਉੱਤਰੀ ਅਫਗਾਨਿਸਤਾਨ ਦੇ ਸਮਾਂਗਨ ਸੂਬੇ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 4 ਯਾਤਰੀਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਟਰੈਫਿਕ ਪੁਲਸ ਅਧਿਕਾਰੀ ਨਿਆਜ਼ ਮੁਹੰਮਦ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਪਹਿਲੇ ਹਾਦਸੇ 'ਚ ਵੀਰਵਾਰ ਸ਼ਾਮ ਸਮਾਂਗਨ ਸੂਬੇ ਦੇ ਕਚੇਨ ਇਲਾਕੇ 'ਚ ਬਗਲਾਨ-ਸਮਾਂਗਨ ਹਾਈਵੇਅ 'ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਕਾਰਨ ਇਕ ਕਾਰ ਪਲਟ ਗਈ, ਜਿਸ ਕਾਰਨ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਕੁਝ ਮਿੰਟ ਬਾਅਦ ਉਸੇ ਇਲਾਕੇ ਵਿੱਚ 2 ਕਾਰਾਂ ਦੀ ਟੱਕਰ ਵਿੱਚ ਇਕ ਯਾਤਰੀ ਜ਼ਖ਼ਮੀ ਹੋ ਗਿਆ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੀ ਪਹਿਲੀ ਪ੍ਰਾਇਮਰੀ ਬਹਿਸ ’ਚ ਟਕਰਾਏ ਹੇਲੀ ਅਤੇ ਰਾਮਾਸਵਾਮੀ
NEXT STORY