ਬਗਦਾਦ (ਏ.ਐਫ.ਪੀ.)-ਅਮਰੀਕਾ ਅਤੇ ਈਰਾਨ ਤਣਾਅ ਵਿਚਾਲੇ ਐਤਵਾਰ ਨੂੰ ਇਰਾਕ ਵਿਚ ਅਮਰੀਕੀ ਏਅਰਬੇਸ 'ਤੇ ਰਾਕੇਟ ਨਾਲ ਹਮਲਾ ਕੀਤੇ ਜਾਣ ਦੀ ਖਬਰ ਹੈ। ਨਿਊਜ਼ ਏਜੰਸੀ ਪੀ.ਟੀ.ਆਈ. ਨੇ ਏ.ਐਫ.ਪੀ. ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਇਰਾਕ ਵਿਚ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਚਾਰ ਰਾਕੇਟ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ਵਿਚ ਕੋਈ ਨੁਕਸਾਨ ਵੀ ਹੋਇਆ ਹੈ ਜਾਂ ਨਹੀਂ।
ਦੱਸ ਦਈਏ ਕਿ ਈਰਾਨ ਨੇ ਇਰਾਕ ਵਿਚ ਅਮਰੀਕੀ ਫੌਜ ਅਤੇ ਗਠਜੋੜ ਦਸਤੇ ਦੇ ਖਿਲਾਫ ਆਪਣੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਬੁੱਧਵਾਰ ਨੂੰ ਵੀ ਦਰਜਨਾਂ ਮਿਜ਼ਾਈਲਾਂ ਨਾਲ ਹਮਲੇ ਕੀਤੇ ਸਨ। ਤਹਿਰਾਨ ਨੇ ਹਮਲਾਵਰ ਰੁੱਖ ਅਪਣਾਉਂਦੇ ਹੋਏ ਇਰਾਕ ਵਿਚ ਅਮਰੀਕੀ ਫੌਜੀਆਂ ਦੇ ਦੋ ਟਿਕਾਣਿਆਂ 'ਤੇ ਮਿਜ਼ਾਈਲ ਨਾਲ ਹਮਲੇ ਕੀਤੇ। ਨਿਊਜ਼ ਏਜੰਸੀ ਏ.ਐਫ.ਪੀ. ਨੇ ਈਰਾਨ ਦੇ ਸਰਕਾਰੀ ਮੀਡੀਆ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ।
ਫਿਲੀਪੀਨ 'ਚ ਜਵਾਲਾਮੁਖੀ ਫੱਟਣ ਦੀ ਦਿੱਤੀ ਗਈ ਚਿਤਾਵਨੀ, ਤਸਵੀਰਾਂ
NEXT STORY