ਕੈਨਬਰਾ (ਭਾਸ਼ਾ): ਜਰਮਨ ਸਾਂਸਦ ਅਤੇ ਅੰਤਰਰਾਸ਼ਟਰੀ ਵਪਾਰ ਅਤੇ ਯੂਰਪੀ ਸੰਸਦ ਦੀ ਕਮੇਟੀ ਦੇ ਪ੍ਰਧਾਨ ਬਰਨਡ ਲੈਂਗ ਨੇ ਮੰਗਲਵਾਰ ਨੂੰ ਕਿਹਾ ਕਿ ਫ੍ਰਾਂਸੀਸੀ ਪਣਡੁੱਬੀ ਇਕਰਾਰਨਾਮਾ ਰੱਦ ਕਰਨ ਦੇ ਆਸਟ੍ਰੇਲੀਆ ਦੇ ਕਦਮ ਨਾਲ ਆਸਟ੍ਰੇਲੀਆਈ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਲਈ ਵਾਰਤਾ ਵਿਚ ਮੁਸ਼ਕਲ ਆਵੇਗੀ ਅਤੇ ਉਸ ਵਿਚ ਦੇਰੀ ਹੋਵੇਗੀ।ਲੈਂਗ ਨੇ ਆਸਟ੍ਰੇਲੀਆਈ ਪ੍ਰਸਾਰਨ ਨਿਗਮ ਨੂੰ ਕਿਹਾ ਕਿ 90 ਅਰਬ ਆਸਟ੍ਰੇਲੀਆਈ ਡਾਲਰ ਦੇ ਸੌਦੇ ਨੂੰ ਖ਼ਤਮ ਕਰਨ ਦਾ ਆਸਟ੍ਰੇਲੀਆ ਦਾ ਫ਼ੈਸਲਾ 'ਯੂਰਪੀ ਹਿੱਤਾਂ ਦੇ ਖ਼ਿਲਾਫ਼ ਇਕ ਤਰ੍ਹਾਂ ਦਾ ਹਮਲਾ' ਹੈ। ਉਹਨਾਂ ਨੇ ਕਿਹਾ ਕਿ ਸੌਦਾ ਰੱਦ ਹੋਣ ਦੇ ਬਾਅਦ ਇਹ ਵਾਰਤਾ ਬਹੁਤ ਜਟਿਲ ਹੈ।
ਉਹਨਾਂ ਨੇ ਕਿਹਾ,''ਹੁਣ ਭਰੋਸੇ ਨੂੰ ਲੈਕੇ ਸਵਾਲ ਉੱਠ ਰਹੇ ਹਨ ਅਤੇ ਕੁਝ ਮੈਂਬਰ ਇਸ ਤਰ੍ਹਾਂ ਦੇ ਸਮਝੌਤੇ ਵਿਚ ਵੱਧ ਸੁਰੱਖਿਆ ਉਪਾਵਾਂ ਦੀ ਮੰਗ ਕਰ ਸਕਦੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਗੱਲਬਾਤ ਵਿਚ ਹੁਣ ਹੋਰ ਸਮਾਂ ਲੱਗੇਗਾ।'' ਲੈਂਗ ਨੇ ਕਿਹਾ ਕਿ ਅਗਲੇ ਸਾਲ ਮਈ ਵਿਚ ਫਰਾਂਸ ਵਿਚ ਚੋਣਾਂ ਹੋਣ ਤੋਂ ਪਹਿਲਾਂ ਸਮਝੌਤੇ 'ਤੇ ਦਸਤਖ਼ਤ ਨਹੀਂ ਕੀਤੇ ਜਾਣਗੇ। ਉਹਨਾਂ ਨੇ ਅੱਗੇ ਕਿਹਾ,''ਸਵਾਲ ਇਹ ਹੈ ਕਿ ਆਸਟ੍ਰੇਲੀਆ ਕਿੰਨਾ ਗੰਭੀਰ ਅਤੇ ਭਰੋਸਵੰਦ ਹੈ। ਇਸ ਲਈ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਵਪਾਰ ਸਮਝੌਤੇ 'ਤੇ ਕਿਵੇਂ ਕੰਮ ਕੀਤਾ ਜਾਵੇ ਪਰ ਮੈਨੂੰ ਲੱਗਦਾ ਹੈ ਕਿ ਗੱਲਬਾਤ ਨੂੰ ਰੋਕਣ ਲਈ ਕੋਈ ਸਪਸ਼ੱਟ ਵਚਨਬੱਧਤਾ ਨਹੀਂ ਹੈ। ਹੁਣ ਭਰੋਸਾ ਗਾਇਬ ਹੈ।''
ਪੜ੍ਹੋ ਇਹ ਅਹਿਮ ਖਬਰ - ਕੈਨੇਡਾ ਫੈਡਰਲ ਚੋਣਾਂ : ਹਰਜੀਤ ਸੱਜਣ ਅਤੇ ਜਗਮੀਤ ਸਮੇਤ 17 ਇੰਡੋ-ਕੈਨੇਡੀਅਨ ਉਮੀਦਵਾਰਾਂ ਨੇ ਜਿੱਤੀ ਚੋਣ
ਗੌਰਤਲਬ ਹੈ ਕਿ ਆਸਟ੍ਰੇਲੀਆ ਨੇ 12 ਰਵਾਇਤੀ ਡੀਜ਼ਲ-ਇਲੈਕਟ੍ਰਿਕ ਪਣਡੁੱਬੀਆ ਦੇ ਨਿਰਮਾਣ ਲਈ 2016 ਵਿਚ ਫਰਾਂਸ ਸਰਕਾਰ ਦੀ ਮਲਕੀਅਤ ਵਾਲੀ ਨੇਵੀ ਕੰਪਨੀ ਦੇ ਨਾਲ 90 ਅਰਬ ਆਸਟ੍ਰੇਲੀਆਈ ਡਾਲਰ (4799 ਅਰਬ ਰੁਪਏ) ਦਾ ਇਕਰਾਰਨਾਮਾ ਕੀਤਾ ਸੀ ਪਰ ਹੁਣ ਆਸਟ੍ਰੇਲੀਆ ਨੇ ਅਮਰੀਕਾ ਅਤੇ ਬ੍ਰਿਟੇਨ ਨਾਲ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ 8 ਪਣਡੁੱਬੀਆਂ ਲਈ ਨਵਾਂ ਸਮਝੌਤਾ ਕੀਤਾ ਹੈ। ਇਸ ਸਮਝੌਤੇ ਕਾਰਨ ਉਸ ਨੇ ਫਰਾਂਸ ਨਾਲ ਇਕਰਾਰਨਾਮਾ ਰੱਦ ਕਰ ਦਿੱਤਾ ਹੈ। ਫਰਾਂਸ ਨਾਲ ਪਣਡੁੱਬੀ ਸੌਦੇ ਦੇ ਅਚਾਨਕ ਰੱਦ ਕੀਤੇ ਜਾਣ ਦੇ ਵਿਰੋਧ ਵਿਚ ਫਰਾਂਸ ਨੇ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਪਣੇ ਰਾਜਦੂਤ ਪਿਛਲੇ ਹਫ਼ਤੇ ਵਾਪਸ ਬੁਲਾ ਲਏ। ਫਰਾਂਸ ਦੇ ਵਿਦੇਸ਼ ਮੰਤਰੀ ਜਯਾਂ-ਯਵੇਸ ਲੇ ਡ੍ਰਿਅਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਵਿਚ 'ਵਿਸ਼ਵਾਸ ਦਾ ਸੰਕਟ' ਹੈ। ਉੱਥੇ ਆਸਟ੍ਰੇਲੀਆ ਲਈ ਫਰਾਂਸ ਦੇ ਰਾਜਦੂਤ ਜਯਾਂ-ਪਿਯਰੇ ਥ੍ਰੇਬੋ ਨੇ ਸੋਮਵਾਰ ਨੂੰ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਜਿਹਨਾਂ ਵਿਚ ਕਿਹਾ ਗਿਆ ਹੈ ਕਿ ਫਰਾਂਸ ਯੂਰਪੀ ਸੰਘ (ਈਯੂ) ਵਿਚ ਇਸ ਗੱਲ ਦੀ ਪੈਰਵੀ ਕਰ ਰਿਹਾ ਹੈ ਕਿ ਉਹ ਆਸਟ੍ਰੇਲੀਆ ਨਾਲ ਵਪਾਰ ਸਮਝੌਤੇ 'ਤੇ ਦਸਤਖ਼ਤ ਨਾ ਕਰੇ ਜਿਸ 'ਤੇ 2018 ਤੋਂ ਗੱਲਬਾਤ ਚੱਲ ਰਹੀ ਹੈ।
ਕੈਨੇਡਾ ਫੈਡਰਲ ਚੋਣਾਂ : ਹਰਜੀਤ ਸੱਜਣ ਅਤੇ ਜਗਮੀਤ ਸਮੇਤ 17 ਇੰਡੋ-ਕੈਨੇਡੀਅਨ ਉਮੀਦਵਾਰਾਂ ਨੇ ਜਿੱਤੀ ਚੋਣ
NEXT STORY