ਵਾਸ਼ਿੰਗਟਨ,(ਬਿਊਰੋ)— ਹੁਣ ਤਕ ਤੁਸੀਂ ਏਲੀਅਨਜ਼ ਬਾਰੇ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੋਣਗੀਆਂ ਪਰ ਅਮਰੀਕੀ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਹਿ ਰਿਹਾ ਹੈ ਕਿ ਅਗਲੇ ਸਾਲ ਏਲੀਅਨਜ਼ ਧਰਤੀ 'ਤੇ ਹਮਲਾ ਕਰ ਦੇਣਗੇ। ਇਸ ਖਬਰ ਦੇ ਸਾਹਮਣੇ ਆਉਂਦਿਆਂ ਹੀ ਲੋਕਾਂ 'ਚ ਸਨਸਨੀ ਫੈਲ ਗਈ ਅਤੇ ਪੁਲਸ ਨੇ 2 ਅਕਤਬੂਰ ਨੂੰ ਇਸ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ। ਬ੍ਰਯਾਂਟ ਜਾਨਸਨ ਨਾਂ ਦੇ ਵਿਅਕਤੀ ਨੇ ਕਿਹਾ ਕਿ ਉਹ ਟਾਈਮ ਟਰੈਵਲ ਕਰ ਕੇ ਇੱਥੇ ਆਇਆ ਹੈ ਤੇ ਉਹ ਇਸ ਦੁਨੀਆ ਦਾ ਨਹੀਂ ਹੈ। ਉਸ ਨੇ ਕਿਹਾ ਕਿ ਉਹ ਤਾਂ 2018 'ਚ ਜਾਣਾ ਚਾਹੁੰਦਾ ਸੀ ਪਰ ਗਲਤੀ ਨਾਲ 2017 'ਚ ਆ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਉਹ 2048 ਦੇ ਸਮੇਂ ਤੋਂ ਆਇਆ ਹੈ। ਪੁਲਸ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਜਦ ਹਿਰਾਸਤ 'ਚ ਲਿਆ ਗਿਆ ਸੀ ਤਾਂ ਉਹ ਉਸ ਸਮੇਂ ਨਸ਼ੇ 'ਚ ਟੱਲੀ ਸੀ। ਉਸ ਦੀਆਂ ਗੱਲਾਂ 'ਤੇ ਕੋਈ ਯਕੀਨ ਨਹੀਂ ਕਰਦਾ। ਉਸ ਦਾ ਦਾਅਵਾ ਹੈ ਕਿ ਅਗਲੇ ਸਾਲ ਏਲੀਅਨਜ਼ ਧਰਤੀ 'ਤੇ ਹਮਲਾ ਕਰ ਦੇਣਗੇ। ਇਸੇ ਲਈ ਉਹ ਰਾਸ਼ਟਰਪਤੀ ਟਰੰਪ ਨੂੰ ਮਿਲ ਕੇ ਏਲੀਅਨਜ਼ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰਨਾ ਚਾਹੁੰਦਾ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਕ ਡਾਕਟਰ ਨੇ ਵੀ ਦਾਅਵਾ ਕੀਤਾ ਸੀ ਕਿ ਉਸ ਨੇ ਇਕ ਏਲੀਅਨ ਦਾ ਪੋਸਟ ਮਾਰਟਮ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਸੀ ਤੇ ਫਿਰ ਜਾਂਚ ਮਗਰੋਂ ਪਤਾ ਲੱਗਾ ਕਿ ਇਹ ਏਲੀਅਨ ਨਹੀਂ ਸਗੋਂ ਉਸ ਦੀ ਡਮੀ ਸੀ। ਉਸ ਨੇ ਚਲਾਕੀ ਨਾਲ ਲੋਕਾਂ ਸਾਹਮਣੇ ਬਲੈਕ ਐਂਡ ਵਾਈਟ ਵੀਡੀਓ ਦਿਖਾਈ ਤਾਂ ਕਿ ਕੋਈ ਉਸ ਦੀ ਸੱਚਾਈ ਨੂੰ ਫੜ ਨਾ ਸਕੇ ਪਰ ਇਹ ਸਭ ਝੂਠ ਨਿਕਲਿਆ ਸੀ। ਲੋਕਾਂ ਨੇ ਉਸ ਦੀ ਬੁਰਾਈ ਕੀਤੀ ਸੀ।
...ਤੇ ਇਸ ਕਾਰਨ ਪਾਇਲਟ ਨੂੰ ਤਾਲਾਬ 'ਚ ਕਰਨੀ ਪਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ (ਤਸਵੀਰਾਂ)
NEXT STORY