ਵਾਸ਼ਿੰਗਟਨ (ਭਾਸ਼ਾ)— ਹਿੰਦੂ ਭਾਈਚਾਰੇ ਨੇ ਇਕ ਕੰਪਨੀ ਵਲੋਂ ਯੋਗਾ ਕੈਪ੍ਰੀਜ਼ 'ਤੇ ਗਣੇਸ਼ ਜੀ ਦੀ ਫੋਟੋ ਛਪਵਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਅਮਰੀਕਾ ਦੇ ਪ੍ਰਸਿੱਧ ਹਿੰਦੂਵਾਦੀ ਨੇਤਾ ਰਾਜਨ ਜੇਡ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਗਣੇਸ਼ ਜੀ ਦੀ ਫੋਟੋ ਵਾਲੀ ਕੈਪ੍ਰੀਜ਼ ਨਾਲ ਲੱਖਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਪਹੁੰਚੀ ਹੈ।
ਰਾਜਨ ਜੇਡ ਨੇ ਕਿਹਾ ਕਿ ਕੰਪਨੀ ਜਲਦੀ ਹੀ ਇਸ ਕੈਪ੍ਰੀਜ਼ ਨੂੰ ਬਾਜ਼ਾਰ 'ਚੋਂ ਹਟਾਵੇ ਅਤੇ ਮੁਆਫੀ ਮੰਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਜਾਣ-ਬੁੱਝ ਕੇ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਭਾਰੀ ਵਿਰੋਧ ਹੋਵੇਗਾ। ਗਣੇਸ਼ ਜੀ ਦੀ ਫੋਟੋ ਵਾਲੀ ਯੋਗਾ ਕੈਪ੍ਰੀਜ਼ ਆਰਟ ਆਫ ਹਵੇਅਰ ਨੇ ਬਣਾਈ ਹੈ।
ਪਾਕਿਸਤਾਨ ਦਾ ਅਮਰੀਕਾ ਨੂੰ ਮੇਹਣਾ : 'ਬੱਲੇ ਓ ਚਲਾਕ ਸੱਜਣਾ'
NEXT STORY