ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਹੁਣ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਜਾ ਰਹੀ ਹੈ। ਕਰੀਨਾ ਕਪੂਰ ਨੂੰ 4 ਮਈ ਨੂੰ ਯੂਨੀਸੇਫ ਦੀ ਰਾਸ਼ਟਰੀ ਰਾਜਦੂਤ (ਨੈਸ਼ਨਲ ਅੰਬੈਸਡਰ) ਬਣਾਇਆ ਗਿਆ ਸੀ। ਉਨ੍ਹਾਂ ਇਸ ਸਨਮਾਨ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ- 'ਹਰ ਬੱਚੇ ਨੂੰ ਉਸ ਦਾ ਹੱਕ ਮਿਲੇਗਾ।' 190 ਤੋਂ ਵੱਧ ਦੇਸ਼ਾਂ 'ਚ ਕੰਮ ਕਰਦੇ ਹੋਏ ਯੂਨੀਸੇਫ ਟੀਕਿਆਂ ਰਾਹੀਂ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਜਾਗਰੂਕਤਾ ਮੁਹਿੰਮਾਂ ਚਲਾਉਂਦਾ ਹੈ।
ਹਾਲ ਹੀ 'ਚ ਅਦਾਕਾਰਾ ਕਰੀਨਾ ਕਪੂਰ ਹਰ ਬੱਚੇ ਲਈ ਯੂਨੀਸੇਫ ਪ੍ਰੋਗਰਾਮ 'ਚ ਸ਼ਾਮਲ ਹੋਈ, ਜਿੱਥੇ ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮੇਂ ਸਿਰ ਟੀਕਾਕਰਨ ਕਰਨ ਦੀ ਅਪੀਲ ਕੀਤੀ। ਯੂਨੀਸੇਫ ਇੰਡੀਆ ਦੀ ਰਾਸ਼ਟਰੀ ਰਾਜਦੂਤ ਬਣਨ ਤੇ ਅਦਾਕਾਰਾ ਨੇ ਯੂਨੀਸੇਫ ਨਾਲ ਆਪਣੇ ਸਫ਼ਰ ਬਾਰੇ ਗੱਲ ਕੀਤੀ।
ਰਾਸ਼ਟਰੀ ਰਾਜਦੂਤ ਬਣਨ 'ਤੇ ਅਦਾਕਾਰਾ ਨੇ ਗੱਲਬਾਤ ਦੌਰਾਨ ਕਿਹਾ, ''ਯੂਨੀਸੈਫ ਨਾਲ ਮੇਰਾ ਸਫ਼ਰ ਇਕ ਦਹਾਕਾ ਪਹਿਲਾਂ ਸ਼ੁਰੂ ਹੋਇਆ ਸੀ। ਇਸ ਯਾਤਰਾ ਦੌਰਾਨ ਮੈਂ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਹੈ। ਮੈਂ ਬੱਚਿਆਂ ਨੂੰ ਦੇਖਿਆ ਹੈ ਅਤੇ ਸਮਝਿਆ ਹੈ ਕਿ ਉਨ੍ਹਾਂ ਦੀਆਂ ਲੋੜਾਂ ਕੀ ਹਨ।
ਮੈਂ ਇਸ ਲਈ 10 ਸਾਲ ਇੰਤਜ਼ਾਰ ਕੀਤਾ ਹੈ ਅਤੇ ਸਾਰਿਆਂ ਨਾਲ ਬਹੁਤ ਮਿਹਨਤ ਕੀਤੀ ਹੈ, ਹੁਣ ਮੈਂ ਇਹ ਅਹੁਦਾ ਹਾਸਲ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਇਹ ਆਪਣੇ ਆਪ 'ਚ ਇਕ ਵੱਡੀ ਜ਼ਿੰਮੇਵਾਰੀ ਹੈ, ਜਿਸ ਨੂੰ ਮੈਂ ਦਿਲੋਂ ਸਵੀਕਾਰ ਕਰ ਰਹੀ ਹਾਂ।''
ਅਦਾਕਾਰਾ ਕਰੀਨਾ ਕਪੂਰ ਨੇ ਅੱਗੇ ਕਿਹਾ, ''ਭਾਰਤ ਦੇ ਹਰ ਕੋਨੇ ਦਾ ਹਰ ਬੱਚਾ, ਉਹ ਜਿੱਥੇ ਵੀ ਹੈ, ਜੋ ਵੀ ਹੈ ਮੇਰੇ ਲਈ ਬਰਾਬਰ ਹੈ।
ਜਦੋਂ ਮੈਂ ਕਿਸੇ ਬੱਚੇ ਬਾਰੇ ਗੱਲ ਕਰ ਰਹੀ ਹਾਂ ਤਾਂ ਇਹ ਦੇਖਣਾ ਮਹੱਤਵਪੂਰਨ ਨਹੀਂ ਹੈ ਕਿ ਉਸ ਦਾ ਲਿੰਗ ਕੀ ਹੈ। ਮੈਂ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗੀ ਕਿ ਹਰ ਬੱਚੇ, ਭਾਵੇਂ ਉਹ ਕਾਬਲ ਹੋਵੇ ਜਾਂ ਅਪਾਹਜ, ਉਸ ਨੂੰ ਆਪਣਾ ਅਧਿਕਾਰ ਮਿਲੇ।''
ਸਿਆਸਤ 'ਚ ਜਾਂਦੇ ਹੀ ਕੰਗਨਾ ਰਣੌਤ ਨੇ ਫ਼ਿਲਮੀ ਕਰੀਅਰ ਨੂੰ ਲੈ ਕੇ ਕੀਤਾ ਵੱਡਾ ਐਲਾਨ
NEXT STORY